ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਤੋਂ ਬਾਅਦ ਰਾਹਤ ਅਤੇ ਪੁਨਰਵਾਸ ਲਈ ਸ਼ੁਰੂ ਕੀਤੇ 'ਮਿਸ਼ਨ ਚੜ੍ਹਦੀ ਕਲਾ' 'ਚ ਯੋਗਦਾਨ ਪਾਉਣ ਵਾਲੇ ਪਹਿਲੇ 1000 ਦਾਨੀਆਂ ਦਾ ਖ਼ਾਸ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਯੋਜਨਾ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਪੰਜਾਬੀ ਦੀ ਸਾਂਝ ਹੈ ਅਤੇ ਸਮੂਹ ਲੋਕਾਂ ਦੇ ਸਹਿਯੋਗ ਨਾਲ ਹੀ ਪੰਜਾਬ ਨੂੰ ਮੁੜ ਪੈਰਾਂ 'ਤੇ ਖੜ੍ਹਾਇਆ ਜਾ ਸਕਦਾ ਹੈ। ਸਹਿਯੋਗ ਕਰਨ ਲਈ ਉਨ੍ਹਾਂ ਨੇ ਲੋਕਾਂ ਨੂੰ http://rangla.punjab.gov.in ਲਿੰਕ ਰਾਹੀਂ ਦਾਨ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ : ਡਰਿੱਲ ਮਸ਼ੀਨ 'ਚ ਫਸਿਆ ਔਰਤ ਦੀ ਸਾੜੀ ਦਾ ਪੱਲਾ ਤੇ ਫਿਰ...
ਹੜ੍ਹਾਂ ਨਾਲ ਵੱਡਾ ਨੁਕਸਾਨ
ਦੱਸਣਯੋਗ ਹੈ ਕਿ ਪਿਛਲੇ ਮਹੀਨਿਆਂ 'ਚ ਪੰਜਾਬ ਦੇ ਕਈ ਇਲਾਕੇ ਭਾਰੀ ਹੜ੍ਹਾਂ ਦੀ ਲਪੇਟ 'ਚ ਆਏ ਸਨ। ਇਸ ਦੌਰਾਨ ਖੇਤਾਂ 'ਚ ਖੜ੍ਹੀ ਫ਼ਸਲ, ਘਰਾਂ, ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਸਰਕਾਰ ਵੱਲੋਂ ਰਾਹਤ ਸਮੱਗਰੀ ਅਤੇ ਮੁਆਵਜ਼ੇ ਦੇ ਨਾਲ-ਨਾਲ ਹੁਣ ਪੁਨਰਵਾਸ ਯਤਨਾਂ ਲਈ 'ਮਿਸ਼ਨ ਚੜ੍ਹਦੀ ਕਲਾ' ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਹੜ੍ਹਾਂ ਨੂੰ ਕੇਂਦਰ ਨੇ 'ਬਹੁਤ ਗੰਭੀਰ ਆਫ਼ਤ' ਐਲਾਨਿਆ, ਸੂਬੇ ਨੂੰ ਮਿਲਣਗੇ ਵਾਧੂ ਫੰਡ ਤੇ ਕਰਜ਼ੇ
NRI ਭਰਾਵਾਂ ਨੂੰ ਖ਼ਾਸ ਅਪੀਲ
ਮੁੱਖ ਮੰਤਰੀ ਨੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਖ਼ਾਸ ਤੌਰ 'ਤੇ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡਾਂ ਅਤੇ ਵਤਨ ਦੀ ਮੁੜ ਤਾਮੀਰ 'ਚ ਹਿੱਸਾ ਪਾ ਕੇ ਪੰਜਾਬ ਦੀ ਤਰੱਕੀ ਅਤੇ ਚੜ੍ਹਦੀ ਕਲਾ 'ਚ ਯੋਗਦਾਨ ਪਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ! ਕਾਂਗਰਸ ਪਾਰਟੀ 'ਚ ਸਾਹਮਣੇ ਆਈ ਧੜੇਬੰਦੀ
NEXT STORY