ਬਠਿੰਡਾ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਨੂੰਮਾਨ ਚੌਂਕ ਨੇੜੇ 10 ਕਰੋੜ ਦੀ ਲਾਗਤ ਨਾਲ ਨਵੇਂ ਬਣੇ 66 ਕੇ.ਵੀ ਸਬ-ਸਟੇਸ਼ਨ ਗਰਿੱਡ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਬਾਦਲ ਨੇ ਕਿਹਾ ਕਿ ਨਵੇਂ ਬਣੇ ਇਸ ਗਰਿੱਡ ਲਈ 3 ਕਿਲੋਮੀਟਰ ਅੰਡਰ ਗਰਾਂਊਂਡ 66 ਕੇ.ਵੀ. ਕੇਬਲ ਐੱਮ.ਈ.ਐੱਸ. ਗਰਿੱਡ ਤੋਂ ਖਿੱਚੀ ਗਈ ਹੈ ਤਾਂ ਜੋ ਸ਼ਹਿਰ ਦੀ ਸੁੰਦਰਤਾ ਤੇ ਦਿੱਖ ਵਿਚ ਕੋਈ ਫਰਕ ਨਾ ਪਵੇ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੋਰ ਦੱਸਿਆ ਕਿ ਇਸ ਗਰਿੱਡ ਉਪਰ 20 ਐੱਮ.ਵੀ.ਏ. ਦਾ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ।
ਸ਼ਹਿਰ ਦੇ ਲੋਡ ਸੈਂਟਰ ਵਿਚ ਬਣੇ ਗਰਿੱਡ ਨਾਲ ਬਠਿੰਡਾ ਸ਼ਹਿਰ ਦੇ ਅੰਦਰੂਨੀ ਇਲਾਕੇ ਜਿਵੇਂ ਕਿ ਮਾਲ ਰੋਡ, ਧੋਬੀ ਬਾਜ਼ਾਰ, ਸਟੇਡੀਅਮ ਏਰੀਆ, ਭੱਟੀ ਰੋਡ ਏਰੀਆ, ਨਵੀ ਬਸਤੀ ਏਰੀਆ, ਮਾਲਵੀਆਂ ਨਗਰ, ਬਿਰਲਾ ਮਿਲ ਕਲੋਨੀ, ਹਨੂੰਮਾਨ ਚੌਕ ਏਰੀਏ ਦੀ ਬਿਜਲੀ ਸਪਲਾਈ ਵਿਚ ਸਿੱਧੇ ਤੌਰ ’ਤੇ ਫਾਇਦਾ ਹੋਵੇਗਾ। ਮਨਪ੍ਰੀਤ ਨੇ ਅੱਗੇ ਦੱਸਿਆ ਕਿ 66 ਕੇ.ਵੀ ਗਰਿੱਡ ਸਬ-ਸਟੇਸ਼ਨ ਐੱਮ.ਈ.ਐਸ., ਸਿਵਲ ਲਾਈਨ, ਸੰਗੂਆਣਾ ਅਤੇ ਸੀ. ਕੰਪਾਂਊਡ ਨੂੰ ਵੀ ਰਾਹਤ ਮਿਲੇਗੀ ਜਿਸ ਨਾਲ ਇਸ ਗਰਿੱਡ ਤੋਂ ਚੱਲਦੇ ਇਲਾਕਿਆਂ ਨੂੰ ਅਸਿੱਧੇ ਤੌਰ ’ਤੇ ਲਾਭ ਮਿਲੇਗਾ।
ਅੱਤਵਾਦੀ ਪੰਨੂ ਨੇ ਨਵਜੋਤ ਸਿੱਧੂ ਅਤੇ ਪੰਜਾਬ ਦੇ ਨਵੇਂ ਡੀ. ਜੀ. ਪੀ. ਨੂੰ ਦਿੱਤੀ ਧਮਕੀ
NEXT STORY