ਮਾਨਸਾ (ਮਨੀਸ਼ ਗਰਗ) : ਮਾਲਵੇ ਅੰਦਰ ਸਥਿਤ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹਰਿਆ ਭਰਿਆ ਅਤੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਤਹਿਤ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵਲੋਂ ਪਨੀਰੀ ਤੋਂ ਤਿਆਰ 200 ਸੁਹਾਂਜਣੇ ਦੇ ਬੂਟੇ ਅੱਜ ਤਖ਼ਤ ਸਾਹਿਬ ਦੇ ਮੁਲਾਜ਼ਮਾਂ ਲਈ ਬਣਾਏ ਨਵੇਂ ਕੁਆਟਰਾਂ ਦੇ ਕੋਲ ਖਾਲੀ ਥਾਂ 'ਚ ਲਾਏ ਗਏ। ਬੂਟੇ ਲਾਉਣ ਦੀ ਰਸਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿਭਾਈ।
ਇਹ ਵੀ ਪੜ੍ਹੋਂ : ਸੁਖਬੀਰ ਬਾਦਲ ਦੇ ਯਤਨਾ ਸਦਕਾ ਪੰਜਾਬ ਨੂੰ ਵਿਸ਼ੇਸ਼ ਹਾਈਵੇ ਨਾਲ ਜੋੜਿਆ ਜਾ ਰਿਹਾ ਹੈ : ਮਰਵਾਹ
ਇਸ ਮੌਕੇ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਦੱਸਿਆ ਕਿ ਤਖ਼ਤ ਸਾਹਿਬ ਵਾਲੀ ਜਗ੍ਹਾ ਨੂੰ ਹਰਿਆ ਭਰਿਆ ਰੱਖਣ ਬਾਰੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੋਏ ਸਨ ਅਤੇ ਉਨ੍ਹਾਂ ਦੇ ਵਚਨਾ ਨੂੰ ਸਾਕਾਰ ਕਰਨ ਹਿੱਤ ਤਖ਼ਤ ਸਾਹਿਬ ਦੇ ਸਮੂਹ ਮੁਲਾਜ਼ਮਾ ਦੇ ਸਹਿਯੋਗ ਸਦਕਾ ਬੂਟੇ ਲਾਏ ਜਾ ਰਹੇ ਹਨ। ਸੁਹਾਂਜਣੇ ਦੇ ਬੂਟੇ ਲਗਾਉਣ 'ਤੇ ਉਨ੍ਹਾਂ ਕਿਹਾ ਕਿ ਇਸ ਬੂਟੇ ਦਾ ਆਯੁਰਵੇਦ 'ਚ ਖਾਸ ਮਹੱਤਵ ਹੈ। ਦੱਖਣ ਭਾਰਤ 'ਚ ਤਾਂ ਬਕਾਇਦਾ ਇਸਦੀ ਖੇਤੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਮਿੱਠੇ ਪੱਤਿਆਂ ਵਾਲੇ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਕਤ ਬੂਟਿਆਂ ਦੀ ਪੂਰੀ ਸਾਂਭ ਸੰਭਾਲ ਕੀਤੀ ਜਾਵੇ।
ਇਹ ਵੀ ਪੜ੍ਹੋਂ : : ਗਲੀ 'ਚ ਜਾ ਰਹੀ ਕੁੜੀ ਨਾਲ ਹੈਵਾਨੀਅਤ, ਕੀਤਾ ਸਮੂਹਿਕ ਜਬਰ-ਜ਼ਿਨਾਹ
ਬਹਿਬਲਕਲਾਂ ਗੋਲੀਕਾਂਡ: 2 ਦਿਨ ਦਾ ਰਿਮਾਂਡ ਖ਼ਤਮ ਹੋਣ ਤੇ ਗੁਰਦੀਪ ਸਿੰਘ ਪੰਧੇਰ ਨੂੰ ਭੇਜਿਆ ਜੇਲ
NEXT STORY