ਮਾਨਸਾ,(ਸੰਦੀਪ ਮਿੱਤਲ)- ਕੋਰੋਨਾ ਸੰਕਟ ਦੌਰਾਨ ਪੰਜਾਬ ਸਰਕਾਰ ਦੇ 'ਮਿਸ਼ਨ ਫਤਿਹ' ਤਹਿਤ ਜ਼ਿਲਾ ਸੈਂਪਲਿੰਗ ਟੀਮ ਦੇ ਇੰਚਾਰਜ ਡਾ. ਰਣਜੀਤ ਸਿੰਘ ਰਾਏ ਦੀ ਸੈਂਪਲਿੰਗ ਟੀਮ ਨਾਲ ਜਾਨ ਜੋਖਮ 'ਚ ਪਾ ਕੇ ਇਕ ਦਿਨ 'ਚ ਮੁੱਢਲਾ ਸਿਹਤ ਕੇਂਦਰ ਪਿੰਡ ਉਭਾ ਵਿਖੇ 616 ਸੈਂਪਲ ਲੈ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਆਪੋ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਅ ਰਹੇ ਹਨ। ਇਸ ਸਮੇਂ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਵਿਦੇਸ਼ੀ ਯਾਤਰੀਆਂ, ਬਾਹਰੀ ਸੂਬਿਆਂ ਤੋਂ ਆਉਣ ਵਾਲੇ ਵਿਅਕਤੀਆਂ, ਕੋਰੋਨਾ ਨਾਲ ਪ੍ਰਭਾਵਿਤ ਇਲਾਕਿਆਂ ਤੋਂ ਆਉਣ ਵਾਲੇ ਡਰਾਈਵਰਾਂ, ਸੈਲੂਨ ਵਰਕਰ, ਕੋਰੋਨਾ ਖਿਲਾਫ ਪਹਿਲੀਆਂ ਸਫਾਂ 'ਚ ਕੰਮ ਕਰਨ ਵਾਲੇ ਸਿਹਤ ਅਤੇ ਪੁਲਸ ਕਰਮਚਾਰੀ, ਨਵੇਂ ਜੇਲ ਕੈਦੀ, ਗਰਭਵਤੀ ਔਰਤਾਂ ਅਤੇ ਨਰੇਗਾ ਮਜ਼ਦੂਰਾਂ ਆਦਿ ਦੇ ਕੋਰੋਨਾ ਬਾਰੇ ਸੈਂਪਲ ਲਏ ਜਾ ਰਹੇ ਹਨ। ਇਸ ਦੇ ਨਾਲ ਸ਼ੱਕੀ ਮਰੀਜ਼ਾਂ ਨੂੰ ਇਕਾਂਤਵਾਸ ਵੀ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਸੈਂਪਲਿੰਗ ਟੀਮ 'ਚ ਡਾ. ਅਰਸ਼ਦੀਪ ਸਿੰਘ ਜ਼ਿਲਾ ਐਪੀਡਿਮਾਲੋਜਿਸਟ, ਆਯੂਰਵੈਦਿਕ ਵਿਭਾਗ ਦੇ ਡਾ. ਵਿਸ਼ਵਜੀਤ ਸਿੰਘ, ਸੰਜੀਵ ਕੁਮਾਰ, ਮਨਪ੍ਰੀਤ ਸਿੰਘ ਦਿਨ-ਰਾਤ ਵੱਡਮੁੱਲੀਆਂ ਸੇਵਾਵਾਂ ਨਿਭਾਅ ਰਹੇ ਹਨ। ਇਸ ਮੌਕੇ ਪੀ. ਐੱਚ. ਸੀ. ਉੱਭਾ ਦੇ ਮੈਡੀਕਲ ਅਫ਼ਸਰ ਡਾ. ਅਰਸ਼ਦੀਪ ਸਿੰਘ, ਬਰਜਿੰਦਰ ਸਿੰਘ, ਸਮੂਹ ਆਸ਼ਾ ਵਰਕਰ, ਗ੍ਰਾਮ ਪੰਚਾਇਤਾਂ ਅਤੇ ਸਮਾਜ ਸੇਵੀ ਕਲੱਬ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਅਤੇ ਐੱਸ. ਐੱਸ. ਪੀ. ਡਾ. ਨਰਿੰਦਰ ਭਾਰਗਵ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਂਮਾਰੀ ਤੋਂ ਹੁਣ ਘਬਰਾਉਣ ਦੀ ਬਜਾਏ ਲੋੜੀਂਦੀਆਂ ਸਾਵਧਾਨੀਆਂ ਦੀ ਵਰਤੋਂ ਕਰਨ।
ਕੋਵਿਡ-19: ਰੂਪਨਗਰ 'ਚ 4 ਹੋਰ ਨਵੇਂ ਕੇਸਾਂ ਦੀ ਹੋਈ ਪੁਸ਼ਟੀ
NEXT STORY