ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਅਥਾਰਿਟੀ ਨੇ ਭਲੇ ਹੀ ਹਾਲੇ ਵਿੰਟਰ ਸ਼ਡਿਊਲ ਜਾਰੀ ਨਹੀਂ ਕੀਤਾ ਹੈ ਪਰ ਇੱਥੋਂ ਫਲਾਈਟ ਅਪ੍ਰੇਟ ਕਰਨ ਵਾਲੀ ਏਅਰਲਾਇੰਸ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਉਮੀਦ ਹੈ ਕਿ 26 ਅਕਤੂਬਰ ਤੋਂ ਚੰਡੀਗੜ੍ਹ ਏਅਰਪੋਰਟ ਤੋਂ 6 ਘਰੇਲੂ ਉਡਾਣਾਂ ਫਿਰ ਤੋਂ ਸ਼ੁਰੂ ਹੋਣਗੀਆਂ। ਗੋਏਅਰ, ਇੰਡੀਗੋ ਦੀ ਗੋਆ ਦੀ ਫਲਾਈਟ 1 ਨਵੰਬਰ ਤੋਂ ਚੱਲੇਗੀ। ਇਹ ਨਵੀਆਂ ਉਡਾਣਾਂ ਨਹੀਂ ਹਨ ਸਗੋਂ ਕੋਵਿਡ-19 ਕਾਰਣ ਇਹ ਬੰਦ ਸਨ। ਹੁਣ ਸਰਕਾਰ ਵਲੋਂ ਸਾਰੀਆਂ ਏਅਰਪੋਰਟ ਅਥਾਰਿਟੀ ਨੂੰ 60 ਫ਼ੀਸਦੀ ਫਲਾਈਟ ਆਪ੍ਰੇਟ ਕਰਨ ਦੀ ਇਜਾਜ਼ਤ ਤੋਂ ਬਾਅਦ ਇਨ੍ਹਾਂ ਨੂੰ ਫਿਰ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ, ਉੱਥੇ ਹੀ ਮੁਸਾਫ਼ਰਾਂ ਦੀ ਗਿਣਤੀ ਵੀ ਵੱਧ ਰਹੀ ਹੈ। ਇਕ ਮਹੀਨੇ 'ਚ 70 ਹਜ਼ਾਰ ਤੋਂ ਜ਼ਿਆਦਾ ਮੁਸਾਫ਼ਰਾਂ ਦਾ ਆਉਣਾ-ਜਾਣਾ ਹੋਇਆ ਹੈ। ਚੰਡੀਗੜ੍ਹ ਏਅਰਪੋਰਟ ਤੋਂ ਗੋਏਅਰ ਏਅਰਲਾਇੰਸ 26 ਅਕਤੂਬਰ ਤੋਂ 6 ਉਡਾਨਾਂ ਸ਼ੁਰੂ ਕਰ ਰਹੀ ਹੈ। ਇਸ ਨੂੰ ਲੈ ਕੇ ਏਅਰਲਾਇੰਸ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕਈ ਥਾਂਈਂ ਡਬਲ ਉਡਾਣ ਚਲਾਉਣ ਦੀ ਯੋਜਨਾ ਵੀ ਹੈ। ਸਾਰੀਆਂ 'ਚ ਫਲੈਕਸੀ ਫੇਅਰ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਭੋਗਪੁਰ 'ਚ ਵੱਡੀ ਵਾਰਦਾਤ, ਘਰ ਦੇ ਬਾਹਰ ਖੜ੍ਹੇ ਨੌਜਵਾਨ ਨੂੰ ਮਾਰੀਆਂ ਗੋਲੀਆਂ
ਚੰਡੀਗੜ-ਹੈਦਰਾਬਾਦ ਦੀ ਉਡਾਣ 27 ਤੋਂ
ਗੋਏਅਰ ਏਅਰਲਾਇੰਸ ਦੀ 27 ਅਕਤੂਬਰ ਨੂੰ ਚੰਡੀਗੜ੍ਹ-ਹੈਦਰਾਬਾਦ ਦੀ ਉਡਾਣ ਸ਼ੁਰੂ ਹੋਵੇਗੀ। ਇਹ ਹੈਦਰਾਬਾਦ ਤੋਂ ਸਵੇਰੇ 9:05 ਵਜੇ ਉਡਾਣ ਭਰੇਗੀ ਅਤੇ ਚੰਡੀਗੜ੍ਹ 11:30 ਵਜੇ ਲੈਂਡਿੰਗ ਕਰੇਗੀ। ਚੰਡੀਗੜ੍ਹ ਏਅਰਪੋਰਟ ਤੋਂ ਇਹ ਦੁਪਹਿਰ 12:05 ਵਜੇ ਉਡਾਨ ਭਰੇਗੀ ਅਤੇ ਹੈਦਰਾਬਾਦ 14:30 ਵਜੇ ਪਹੁੰਚੇਗੀ। ਇੰਡੀਗੋ ਏਅਰਲਾਇੰਸ ਦੀ ਗੋਆ ਦੀ ਉਡਾਣ ਕਾਫ਼ੀ ਦਿਨਾਂ ਤੋਂ ਬੰਦ ਸੀ। ਇੰਡੀਗੋ 3 ਨਵੰਬਰ ਤੋਂ ਇਸ ਨੂੰ ਚਲਾਵੇਗੀ। ਇਹ ਚੰਡੀਗੜ੍ਹ ਏਅਰਪੋਰਟ ਤੋਂ ਦੁਪਹਿਰ 12:40 ਵਜੇ ਉਡਾਣ ਭਰੇਗੀ ਅਤੇ 15:25 ਵਜੇ ਗੋਆ ਪਹੁੰਚੇਗੀ। ਗੋਆ ਤੋਂ ਇਹ 16:45 ਵਜੇ ਉਡਾਨ ਭਰੇਗੀ ਅਤੇ 19:35 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਲਈ ਮੁਸਾਫ਼ਰ ਨੂੰ 6320 ਰੁਪਏ ਖ਼ਰਚ ਕਰਨੇ ਹੋਣਗੇ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਇਨੀਂ ਦਿਨੀਂ 20 ਘਰੇਲੂ ਉਡਾਣਾਂ ਅਪ੍ਰੇਟ ਹੋ ਰਹੀਆਂ ਹਨ। ਆਉਣ- ਜਾਣ ਵਾਲੀਆਂ ਉਡਾਣਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ 40 ਤੱਕ ਹੋ ਗਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਪੰਜਾਬ ਬੰਦ ਦੀ ਕਾਲ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ
ਏਅਰਪੋਰਟ ਅਥਾਰਿਟੀ ਵਲੋਂ ਬਹੁਤ ਛੇਤੀ ਵਿੰਟਰ ਸ਼ੈਡਿਊਲ ਜਾਰੀ ਕੀਤਾ ਜਾਵੇਗਾ। ਏਅਰਪੋਰਟ 'ਚ ਇਕ ਸਲਾਟ ਟੀਮ ਹੁੰਦੀ ਹੈ। ਏਅਰਲਾਇੰਸ ਫਲਾਈਟ ਦੀ ਪਾਰਕਿੰਗ ਲਈ ਸਲਾਟ ਮੰਗਦੀਆਂ ਹਨ। ਅਜਿਹੇ 'ਚ ਹਰ ਏਅਰਲਾਇੰਸ ਨੇ ਸਲਾਟ ਮੰਗਿਆ ਹੈ, ਜਿਸ ਦੇ ਆਧਾਰ 'ਤੇ ਏਅਰਲਾਇੰਸ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। -ਪ੍ਰਿੰਸ, ਪਬਲਿਕ ਰਿਲੇਸ਼ਨ ਅਫਸਰ, ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ।
ਇਹ ਵੀ ਪੜ੍ਹੋ : ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ
ਦਾਦੀ ਨੇ ਆਪਣੇ 2 ਮਹੀਨੇ ਦੇ ਪੋਤਰੇ ਨਾਲ ਕੀਤੀ ਅਜਿਹੀ ਹਰਕਤ, ਦੇਖ ਕੰਬ ਜਾਵੇਗੀ ਰੂਹ
NEXT STORY