ਜਲੰਧਰ (ਮ੍ਰਿਦੁਲ, ਸੋਨੂੰ)— ਸ਼ੁੱਕਰਵਾਰ ਸ਼ਾਮ ਜਲੰਧਰ ਦੇ ਮਕਸੂਦਾਂ ਥਾਣੇ 'ਚ ਹੋਏ 4 ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਕਥਿਤ ਤੌਰ 'ਤੇ 'ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ' ਵੱਲੋਂ ਲਈ ਗਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ 'ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ' ਦੇ ਨਾਂ ਦੇ ਪੱਤਰ 'ਚ ਮਕਸੂਦਾਂ ਥਾਣੇ 'ਚ ਹੋਏ ਬਲਾਸਟ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਐੱਸ. ਐੱਸ. ਪੀ. ਦਫਤਰ ਨਵਾਂਸ਼ਹਿਰ ਅਤੇ ਦਰਿਆ ਪੁਲਸ ਸਟੇਸ਼ਨ ਚੰਡੀਗੜ੍ਹ 'ਤੇ ਹਮਲੇ ਕਰਨ ਦੀ ਵੀ ਕਥਿਤ ਤੌਰ 'ਤੇ ਜ਼ਿੰਮੇਵਾਰੀ ਲਈ ਗਈ ਹੈ।
ਪੱਤਰ 'ਚ ਲਿੱਖਿਆ ਹੈ ਕਿ ਪੁਲਸ ਨੇ ਨਮੋਸ਼ੀ ਦੇ ਡਰੋਂ ਚੰਡੀਗੜ੍ਹ ਅਤੇ ਨਵਾਂਸ਼ਹਿਰ 'ਚ ਹੋਏ ਨੁਕਸਾਨ ਦੀ ਖਬਰ ਅਜੇ ਤੱਕ ਬਾਹਰ ਨਹੀਂ ਆਉਣ ਦਿੱਤੀ। ਇਸ ਪੱਤਰ 'ਚ ਕਥਿਤ ਤੌਰ 'ਤੇ ਇਹ ਵੀ ਲਿੱਖਿਆ ਹੈ ਕਿ ਸਿੱਖਾਂ 'ਤੇ ਜ਼ੁਲਮ ਕਰਨ ਵਾਲਿਆਂ ਨੂੰ ਸੁੱਖ ਦੀ ਨੀਂਦ ਨਹੀਂ ਸੋਣ ਦਿੱਤਾ ਜਾਵੇਗਾ, ਭਾਵੇਂ ਉਹ ਕੋਈ ਵੀ ਹੋਵੇ। ਸਾਡੇ ਵੱਲੋਂ ਕਿਸੇ ਨੂੰ ਕੋਈ ਵਾਰਨਿੰਗ ਜਾਂ ਸੰਭਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ, ਸਿਰਫ ਕਾਰਵਾਈ ਕੀਤੀ ਜਾਵੇਗੀ। ਪੱਤਰ 'ਚ ਲਿੱਖਿਆ ਹੈ ਕਿ ਜਿਹੜੇ ਪੁਲਸ ਵਾਲਿਆਂ ਨੂੰ ਆਪਣੀ ਜਾਨ ਪਿਆਰੀ ਹੈ, ਉਹ ਸਿੱਖਾਂ 'ਤੇ ਜ਼ੁਲਮ ਕਰਨੇ ਛੱਡ ਕੇ ਈਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਨਹੀਂ ਤਾਂ ਪ੍ਰਲੋਕ ਦੀ ਤਿਆਰੀ ਰੱਖਣ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਥਾਣਾ ਮਕਸੂਦਾਂ 'ਚ ਪੁਲਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਸਨ ਕਿ ਅਚਾਨਕ ਹੀ ਅੰਦਰੋਂ ਇਕ ਤੋਂ 4 ਧਮਾਕੇ ਹੋਏ ਸਨ। ਇਸ ਨਾਲ ਥਾਣਾ ਮਕਸੂਦਾਂ ਦੇ ਇੰਚਾਰਜ ਰਮਨਦੀਪ ਸਿੰਘ, ਮੰਡ ਚੌਕੀ ਦਾ ਪੁਲਸ ਮੁਲਾਜ਼ਮ ਪਰਮਿੰਦਰ ਸਿੰਘ ਅਤੇ ਥਾਣੇ ਦਾ ਸੰਤਰੀ ਜ਼ਖਮੀ ਹੋ ਗਏ ਸਨ। ਮੌਕੇ 'ਤੇ ਥਾਣੇ ਦੇ ਬਾਹਰ ਬੈਠਾ ਇਕ ਵਿਅਕਤੀ ਰਾਜੀਵ ਨੇ ਦੱਸਿਆ ਸੀ ਕਿ ਅਚਾਨਕ ਹੀ ਥਾਣੇ ਦੇ ਅੰਦਰ ਹੋਏ ਧਕਾਕਿਆਂ ਤੋਂ ਬਾਅਦ ਪੂਰਾ ਥਾਣਾ ਧੂੰਏਂ ਨਾਲ ਭਰ ਗਿਆ। ਧਮਾਕਿਆਂ ਦੀ ਆਵਾਜ਼ 2 ਕਿਲੋਮੀਟਰ ਤੱਕ ਦੂਰ ਲੋਕਾਂ ਨੇ ਸੁਣੀ।
ਸੋਢਲ ਮੇਲੇ 'ਤੇ ਮੰਡਰਾਏ ਅੱਤਵਾਦੀ ਖਤਰੇ ਦੇ ਬੱਦਲ
NEXT STORY