ਪਟਿਆਲਾ (ਬਲਜਿੰਦਰ) - ਨਿਯਮਾਂ ਦੇ ਉਲਟ ਜਾ ਕੇ ਬਣੀ ਗੁਰਬਖਸ਼ ਕਾਲੋਨੀ ਵਿਚ ਬਣਾਈ ਜਾ ਰਹੀ ਮਾਰਕੀਟ ਨੂੰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਮੁੜ ਸੀਲ ਕਰ ਦਿੱਤਾ ਹੈ। ਏ. ਟੀ. ਪੀ. ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਬਿਲਡਿੰਗ ਨੂੰ ਪਹਿਲਾਂ ਵੀ ਸੀਲ ਕੀਤਾ ਗਿਆ ਸੀ। ਉਸ ਸਮੇਂ ਜਿਹੜੀਆਂ ਵਾਇਲੇਸ਼ਨਾਂ ਦੂਰ ਕਰਨ ਲਈ ਕਿਹਾ ਗਿਆ ਸੀ, ਉਹ ਦੂਰ ਨਹੀਂ ਕੀਤੀਆਂ ਗਈਆਂ। ਉਸ ਤੋਂ ਉਲਟ ਦਿਨ-ਰਾਤ ਕਰ ਕੇ ਫਿਰ ਤੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਨਗਰ ਨਿਗਮ ਨੂੰ ਇਸ ਦੀ ਸ਼ਿਕਾਇਤ ਮਿਲੀ ਤਾਂ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸਖਤ ਐਕਸ਼ਨ ਲੈਂਦੇ ਹੋਏ ਬਿਲਡਿੰਗ ਨੂੰ ਮੁੜ ਤੋਂ ਸੀਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਿਹੜੇ ਰੈਂਪ ਬਣਾਉਣ ਲਈ ਕਿਹਾ ਗਿਆ, ਉਹ ਵੀ ਨਹੀਂ ਬਣਾਏ ਗਏ। ਇਥੇ ਇਹ ਦੱਸਣਯੋਗ ਹੈ ਕਿ ਇਸ ਮਾਰਕੀਟ ਨੂੰ ਲੈ ਕੇ ਕਈ ਵਾਰ ਨਗਰ ਨਿਗਮ ਕਾਰਵਾਈ ਕਰ ਚੁੱਕਾ ਹੈ। ਇਸ ਸਬੰਧੀ ਆਸਪਾਸ ਦੇ ਘਰਾਂ ਦੇ ਲੋਕਾਂ ਨੇ ਵੀ ਸ਼ਿਕਾਇਤ ਕੀਤੀ ਸੀ ਕਿ ਇਸ ਬਿਲਡਿੰਗ ਕਾਰਨ ਉਨ੍ਹਾਂ ਦੇ ਘਰਾਂ ਵਿਚ ਤਰੇੜਾਂ ਆ ਰਹੀਆਂ ਹਨ। ਪਹਿਲਾਂ ਨਗਰ ਨਿਗਮ ਨੇ ਇਸ ਬਿਲਡਿੰਗ ਨੂੰ ਸੀਲ ਕਰ ਦਿੱਤਾ ਸੀ। ਫਿਰ ਤੋਂ ਕੰਮ ਸ਼ੁਰੂ ਕਰਨ ਦੇ ਵਜੋਂ ਇਸ ਨੂੰ ਅੱਜ ਮੁੜ ਸੀਲ ਕਰ ਦਿੱਤਾ ਗਿਆ ਹੈ।
ਪਰਿਵਾਰਾਂ ਸਮੇਤ ਧਰਨੇ 'ਤੇ ਬੈਠੇ ਟਾਵਰ ਟੈਕਨੀਸ਼ੀਅਨ
NEXT STORY