ਤਪਾ ਮੰਡੀ (ਸ਼ਾਮ,ਗਰਗ) : ਬੀਤੀ ਰਾਤ ਨਾਮਦੇਵ ਮਾਰਗ ’ਤੇ 7 ਵਜੇ ਦੇ ਕਰੀਬ ਇਕ ਇਨੋਵਾ ਗੱਡੀ ਦੇ ਡਿਵਾਈਡਰ ’ਤੇ ਚੜ੍ਹਨ ਨਾਲ ਵਾਹਨ ਹਾਦਸਾਗ੍ਰਸਤ ਹੋ ਗਿਆ ਅਤੇ ਸਵਾਰੀਆਂ ਵਾਲ-ਵਾਲ ਬਚ ਗਈਆ। ਮੌਕੇ ’ਤੇ ਹਾਜ਼ਰ ਲੋਕਾਂ ਦੀ ਇਕੱਤਰ ਭੀੜ ਅਨੁਸਾਰ ਇਨੋਵਾ ਗੱਡੀ ਤਪਾ ਤੋਂ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਅਹਿਮਦਗੜ੍ਹ ਮੰਡੀ ਜਾ ਰਹੀ ਸੀ ਜਦੋਂ ਗੱਡੀ ਬਾਬਾ ਮੱਠ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਆਉਂਦੇ ਵ੍ਹੀਕਲ ਦੀਆਂ ਲਾਈਟਾਂ ਪੈਣ ਕਾਰਨ ਗੱਡੀ ਸਿੱਧੀ ਡਿਵਾਈਡਰ ’ਤੇ ਚੜ੍ਹ ਗਈ, ਜਿਸ ’ਚ ਸਵਾਰ ਬਰਾਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਵਾਲ-ਵਾਲ ਬਚ ਗਏ। ਇਸ ਗੱਡੀ ਨੂੰ ਸ਼ਿਵ ਕੁਮਾਰ ਨਾਮਕ ਚਾਲਕ ਚਲਾ ਰਿਹਾ ਸੀ।
ਲੋਕਾਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਨਵ-ਨਿਰਮਾਣ ਡਿਵਾਈਡਰ ’ਤੇ ਰਿਫਲੈਕਟਰ ਨਾ ਲੱਗਣ ਕਾਰਨ ਹਾਦਸਾ ਵਾਪਰਿਆ ਹੈ। ਜੇਕਰ ਰਿਫਲੈਕਟਰ ਲੱਗਿਆ ਹੁੰਦਾ ਤਾਂ ਇਹ ਹਾਦਸਾ ਨਾ ਵਾਪਰਦਾ। ਉਨ੍ਹਾਂ ਦੱਸਿਆ ਕਿ ਨਾਮਦੇਵ ਮਾਰਗ ’ਤੇ ਦਿਨ-ਰਾਤ ਤੇਜ਼ ਰਫਤਾਰ ਵਾਹਨ ਚੱਲਦੇ ਰਹਿੰਦੇ ਹਨ ਅਤੇ ਹਾਦਸੇ ਵਾਪਰਦੇ ਰਹਿੰਦੇ ਹਨ। ਲੋਕਾਂ ਦੀ ਮੰਗ ਹੈ ਕਿ ਬਾਹਰਲੇ ਬੱਸ ਸਟੈਂਡ ਤੋਂ ਲੈ ਕੇ ਹਸਪਤਾਲ ਤੱਕ ਰੋਡ ਹੰਪ ਲਾਏ ਜਾਣ ਤਾਂ ਕਿ ਹੈਵੀ ਅਤੇ ਛੋਟੇ ਵ੍ਹੀਕਲ ਮਿਟ ਸਪੀਡ ’ਤੇ ਜਾਣ ਅਤੇ ਹਾਦਸਿਆਂ ਤੋਂ ਬਚਾਅ ਰਹੇ।
2 ਦਿਨਾਂ ਪੰਜਾਬ ਦੌਰੇ 'ਤੇ ਅੰਮ੍ਰਿਤਸਰ ਪੁੱਜੇ ਕੇਜਰੀਵਾਲ, ਮਰਹੂਮ ਲੀਡਰ ਸੇਖਵਾਂ ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ
NEXT STORY