ਚੰਡੀਗੜ੍ਹ (ਸੰਦੀਪ) : ਸੈਕਟਰ-33 ਸਥਿਤ ਸ਼ਰਾਬ ਕਾਰੋਬਾਰੀ ਦੇ ਭਰਾ ਦੇ ਘਰ ’ਤੇ ਗੋਲ਼ੀਆਂ ਚਲਾਏ ਜਾਣ ਦੇ ਮਾਮਲੇ ਵਿਚ ਜੇਲ ਵਿਚ ਬੰਦ ਗੈਂਗਸਟਰ ਦੀਪੂ ਨੂੰ ਵਿਆਹ ਲਈ ਅਦਾਲਤ ਨੇ ਇਕ ਦਿਨ ਦੀ ਜ਼ਮਾਨਤ ਦੇ ਦਿੱਤੀ। ਦੀਪੂ ਦਾ 28 ਮਾਰਚ ਨੂੰ ਵਿਆਹ ਸੀ, ਜਿਸ ਲਈ ਉਸ ਨੇ 2 ਦਿਨ ਦੀ ਜ਼ਮਾਨਤ ਮੰਗੀ ਸੀ ਪਰ ਅਦਾਲਤ ਨੇ ਇਕ ਦਿਨ ਦੀ ਜ਼ਮਾਨਤ ਮਨਜ਼ੂਰ ਕਰ ਦਿੱਤੀ ਸੀ। ਦੀਪੂ ਦੇ ਵਕੀਲ ਵਿਜੈ ਕੁਮਾਰ ਅਨੁਸਾਰ ਉਸ ਨੂੰ ਪੁਲਸ ਨੇ ਝੂਠੇ ਕੇਸ ਵਿਚ ਫਸਾਇਆ ਹੈ। ਉਹ ਕਰੀਬ ਦੋ ਸਾਲ ਤੋਂ ਜੇਲ ਵਿਚ ਹੈ, ਜਦ ਕਿ ਉਸਦਾ ਕੇਸ ਨਾਲ ਕੋਈ ਸੰਬੰਧ ਵੀ ਨਹੀਂ ਹੈ। ਪਿਛਲੇ ਸਾਲ ਵੀ ਅਦਾਲਤ ਨੇ ਉਸਦੇ ਭਰਾ ਦੇ ਵਿਆਹ ਲਈ ਉਸ ਨੂੰ 8 ਘੰਟਿਆਂ ਦੀ ਜ਼ਮਾਨਤ ਦਿੱਤੀ ਸੀ।
ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, 18 ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ
ਇਹ ਹੈ ਮਾਮਲਾ
ਸੈਕਟਰ-33 ਸਥਿਤ ਸ਼ਰਾਬ ਕਾਰੋਬਾਰੀ ਦੇ ਭਰਾ ਦੇ ਘਰ ’ਤੇ 2 ਸਾਲ ਪਹਿਲਾਂ ਗੋਲੀਆਂ ਚਲਾਈਆਂ ਗਈ ਸਨ। ਹਾਲਾਂਕਿ ਇਸ ਵਾਰਦਾਤ ਵਿਚ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਸੀ। ਪੁਲਸ ਨੇ ਇਸ ਕੇਸ ਵਿਚ ਗੈਂਗਸਟਰ ਦੀਪੂ ਨੂੰ ਗ੍ਰਿਫ਼ਤਾਰ ਕੀਤਾ। ਦੀਪੂ ’ਤੇ ਦੋਸ਼ ਹੈ ਕਿ ਉਸਨੇ ਸ਼ਰਾਬ ਕਾਰੋਬਾਰੀ ਦੇ ਘਰ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਨੂੰ ਹਥਿਆਰ ਉਪਲੱਬਧ ਕਰਵਾਏ ਸਨ। ਇਸ ਕੇਸ ਤੋਂ ਪਹਿਲਾਂ ਦੀਪੂ ਅੰਬਾਲਾ ਦੀ ਜੇਲ ਵਿਚ ਬੰਦ ਸੀ ਅਤੇ ਪੁਲਸ ਨੇ ਉਸਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿਛ ਕੀਤੀ ਸੀ। ਪੁਲਸ ਨੇ ਜਾਂਚ ਦੌਰਾਨ ਕੇਸ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ’ਤੇ ਕੇਂਦਰ ਦੇ ਫ਼ੈਸਲੇ ’ਤੇ ਪੰਜਾਬ ਸਰਕਾਰ ਨੂੰ ਸਖ਼ਤ ਇਤਰਾਜ਼, ਦਿੱਤੀ ਇਹ ਚਿਤਾਵਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵਿਧਾਨ ਸਭਾ ਚੋਣਾਂ ’ਚ ਹਾਰ ਬਾਰੇ ਫੀਡਬੈਕ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 13 ਮੈਂਬਰੀ ਸਬ-ਕਮੇਟੀ ਗਠਿਤ
NEXT STORY