ਕੱਥੂਨੰਗਲ (ਕੰਬੋ) : ਸਥਾਨਕ ਕਸਬੇ ਦੇ ਨਜ਼ਦੀਕ ਪੈਂਦੇ ਪਿੰਡ ਕੋਟਲਾ ਤਰਖਾਣਾ ਦੇ ਮੋਟਰਸਾਈਕਲ ਸਵਾਰ ਨਵ-ਵਿਆਹੇ ਜੋੜੇ ਤੇ ਇਕ ਹੋਰ ਮੋਟਰਸਾਈਕਲ ਸਵਾਰ ਨੂੰ ਬੀਤੀ ਰਾਤ ਇਕ ਤੇਜ਼ ਰਫਤਾਰ ਬੇਕਾਬੂ ਟਰੱਕ ਵੱਲੋਂ ਟੱਕਰ ਮਾਰ ਦੇਣ ’ਤੇ ਨਵ-ਵਿਆਹੀ ਕੁੜੀ ਦੀ ਮੌਕੇ ’ਤੇ ਮੌਤ ਹੋ ਗਈ। ਇਸ ਹਾਦਸੇ ਵਿਚ 2 ਹੋਰ ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਨਵ-ਵਿਆਹੁਤਾ ਜੋੜਾ ਪਵਨਦੀਪ ਕੌਰ ਪਤਨੀ ਗੁਰਜਿੰਦਰ ਸਿੰਘ ਵਾਸੀ ਪਿੰਡ ਕੋਟਲਾ ਤਰਖਾਣਾ ਜੋ ਕਿ ਬੀਤੀ ਰਾਤ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸਨ ਤਾਂ ਇੱਥੋਂ ਵਾਪਸ ਜਦ ਥਾਣਾ ਕੱਥੂਨੰਗਲ ਦੇ ਸਾਹਮਣੇ ਪਹੁੰਚੇ ਤਾਂ ਅਣਪਛਾਤੇ ਬੇਕਾਬੂ ਟਰੱਕ ਵੱਲੋਂ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਗੁਰਜਿੰਦਰ ਸਿੰਘ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਉਸ ਦੀ ਪਤਨੀ ਪਵਨਦੀਪ ਕੌਰ ਟਰੱਕ ਦੇ ਅਗਲੇ ਟਾਇਰ ਥੱਲੇ ਆ ਗਈ, ਜਿਸ ਨਾਲ ਟਰੱਕ ਦਾ ਟਾਇਰ ਉਸ ਦੇ ਸਿਰ ਉੱਪਰ ਦੀ ਲੰਘ ਗਿਆ, ਜਿਸ ਕਰਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦੇ ਪਤੀ ਗੁਰਜਿੰਦਰ ਸਿੰਘ ਦੀ ਇਕ ਲੱਤ ਅਤੇ ਮੋਢਾ ਟੁੱਟ ਗਿਆ।
ਇਹ ਵੀ ਪੜ੍ਹੋ : ਬੁੜੈਲ ਜੇਲ ’ਚ ਬੰਦ ਖ਼ਤਰਨਾਕ ਮੁਲਜ਼ਮ ਰਾਜਨ ਭੱਟੀ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ
ਇਸ ਉਪਰੰਤ ਉਨ੍ਹਾਂ ਦਾ ਮੋਟਰਸਾਈਕਲ ਇਕ ਹੋਰ ਮੋਟਰਮੋਟਰਸਾਈਕਲ ਵਿਚ ਜਾ ਟਕਰਾਇਆ, ਜਿਸ ਕਾਰਣ ਦੂਸਰੇ ਮੋਟਰਸਾਈਕਲ ਸਵਾਰ ਬਿਕਰਮ ਸਿੰਘ ਵਿੱਕੀ ਪੁੱਤਰ ਕੱਕੀ ਵਾਸੀ ਪਿੰਡ ਕੋਟਲਾ ਸੈਂਦਾਂ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ। ਗੁਰਜਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਆਪ੍ਰੇਸ਼ਨ ਕੀਤਾ ਗਿਆ। ਦੁਰਘਟਨਾ ਵਾਲੀ ਜਗਾ ਤੋਂ ਪੀੜਤ ਦੇ ਪਰਿਵਾਰਾਂ ਵੱਲੋਂ ਆ ਕੇ ਪੀੜਤਾਂ ਨੂੰ ਚੁੱਕ ਕੇ ਹਸਪਤਾਲ ਵਿਖੇ ਲਿਜਾਇਆ ਗਿਆ। ਪੁਲਸ ਥਾਣਾ ਕੱਥੂਨੰਗਲ ਵੱਲੋਂ ਗੁਰਜਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਕੋਟਲਾ ਤਰਖਾਣਾ ਦੇ ਬਿਆਨਾਂ ’ਤੇ ਧਾਰਾ 304ਏ, 279, 337,338, 427 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਕੁਝ ਸਾਲਾਂ ’ਚ ਸਾਰਾ ਪਰਿਵਾਰ ਖ਼ਤਮ, ਪਹਿਲਾਂ ਪਿਤਾ, ਫਿਰ ਵੱਡਾ ਭਰਾ, ਹੁਣ ਛੋਟੇ ਭਰਾ ਨੇ ਵੀ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਰਾਜਪੁਰਾ ਪੁਲਸ ਵੱਲੋਂ ਇਕ ਲੱਖ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਰ ਸਵਾਰ ਕਾਬੂ
NEXT STORY