ਬਲਾਚੌਰ (ਤਰਸੇਮ ਕਟਾਰੀਆ) : ਬੀਤੇ ਦਿਨ ਪਿੰਡ ਸੰਡਰੇਵਾਲ ਦੀ ਨੇਹਾ ਪੁੱਤਰੀ ਸੁਰੇਸ਼ ਕੁਮਾਰ ਜੋ 13 ਕੁ ਮਹੀਨੇ ਪਹਿਲਾਂ ਕਾਨੇਵਾਲ ਮੰਝੋਟ ਵਿਖੇ ਵਿਆਹੀ ਗਈ ਸੀ, ਦਾ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਵਾਰ-ਵਾਰ ਮੰਗ ਨੂੰ ਲੈ ਕੇ 10 ਮਈ ਨੂੰ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਪਰਿਵਾਰ ਨੇ ਥਾਣਾ ਬਲਾਚੌਰ ਸਦਰ ਪੁਲਸ ਕੋਲ ਮ੍ਰਿਤਕ ਨੇਹਾ ਦੇ ਪਤੀ ਹਿੰਮਤ ਕੁਮਾਰ, ਸੱਸ ਦਰਸ਼ਨਾ, ਸਹੁਰਾ ਸਰਵਣ, ਨਨਾਣ ਰਜਨੀ, ਜਵਾਈ ਰਮਨ, ਨਨਾਣ ਰਿੰਪੀ ਰੱਤੇਵਾਲ 6 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ।
ਬੀਤੇ ਦਿਨੀਂ ਦੋਸ਼ੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਤੇ ਲੋਕਾਂ ਵੱਲੋਂ ਥਾਣਾ ਬਲਾਚੌਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ ਸੀ ਜਿਸ 'ਤੇ ਉਸ ਦਿਨ ਡੀ.ਐੱਸ.ਪੀ ਜਤਿੰਦਰਜੀਤ ਸਿੰਘ ਤੇ ਐੱਸ. ਐੱਚ. ਓ. ਭਾਰਤ ਮਸੀਹ ਵੱਲੋਂ 24 ਘੰਟੇ ਅੰਦਰ ਦੋਸ਼ੀਆਂ ਨੂੰ ਫੜਨ ਦਾ ਵਾਅਦ ਕਰਕੇ ਧਰਨਾ ਚੁਕਾਇਆ ਗਿਆ ਸੀ ਅਤੇ ਪੁਲਸ ਨੇ ਮੁਸਤੈਦੀ 'ਤੇ ਸਖ਼ਤੀ ਦਿਖਾਉਂਦਿਆਂ ਮ੍ਰਿਤਕ ਦੇ ਕਾਤਲ ਪਤੀ ਹਿੰਮਤ ਕੁਮਾਰ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਦੂਜੇ ਦਿਨ ਸੱਸ ਦਰਸ਼ਨਾ ਤੇ ਨਨਾਣ ਰਜਨੀ ਆਦਿ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਤਿੰਨ ਮੁਲਜ਼ਮ ਅਜੇ ਫਰਾਰ ਹਨ। ਡੀ. ਐੱਸ. ਪੀ ਜਤਿੰਦਰਜੀਤ ਸਿੰਘ ਨੇ ਕਿਹਾ ਕਿ ਬਾਕੀ ਮੁਲਜ਼ਮ ਵੀ ਜਲਦੀ ਕਾਬੂ ਕਰ ਲਏ ਜਾਣਗੇ।
ਨਿਰਮਲ ਰਿਸ਼ੀ ਅਤੇ ਪੰਜਾਬੀ ਸਿਨੇਮਾ ਦਾ ਖਾਸ ਹਿੱਸਾ ਪੇਸ਼ ਕਰਦੀ ਦਸਤਾਵੇਜ਼ੀ ਫ਼ਿਲਮ 'ਨਜ਼ਰੀ ਨਾ ਆਵੇ'
NEXT STORY