ਬਟਾਲਾ (ਸੈਂਡੀ) : ਥਾਣਾ ਸਿਟੀ ਦੀ ਪੁਲਸ ਵੱਲੋਂ ਇਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲੇ ਨੌਜਵਾਨ ਨੂੰ ਲੜਕੀ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਆਈ ਥੰਮਣ ਸਿੰਘ , ਏ. ਐਸ. ਆਈ ਮੋਹਨ ਸਿੰਘ ਅਤੇ ਏ. ਐਸ. ਆਈ ਸਕੱਤਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸ਼ਮੀਰ ਮੱਟੂ ਪੁੱਤਰ ਦੇਵੀ ਸ਼ਰਨ ਵਾਸੀ ਈਸਾ ਨਗਰ ਬਟਾਲਾ ਜੋ ਕਿ ਆਉਲਾ ਮੁਹੱਲਾ ਬਟਾਲਾ ਦੀ ਇਕ 16 ਸਾਲਾ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਅਤੇ ਇਸ ਖਿਲਾਫ਼ ਕੇਸ ਦਰਜ ਸੀ।
ਪੁਲਸ ਮੁਤਾਬਕ ਉਕਤ ਨੂੰ ਸ਼ਨੀਵਾਰ ਖਾਸ ਮੁਖ਼ਬਰ ਦੀ ਇਤਲਾਹ 'ਤੇ ਜਲੰਧਰ ਤੋਂ ਲੜਕੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਲੜਕੀ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਨੇ ਕੀਤਾ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
NEXT STORY