ਗੁਰਦਾਸਪੁਰ (ਸਰਬਜੀਤ)- ਬੀਤੇ ਦਿਨੀਂ ਜਿਸ ਔਰਤ ਨੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਸੀ। ਉਸ ਸਬੰਧੀ ਅੱਜ ਥਾਣਾ ਦੋਰਾਂਗਲਾ ਪੁਲਸ ਨੇ ਪਤੀ ਸਮੇਤ ਚਾਰ ਲੋਕਾਂ ਖ਼ਿਲਾਫ਼ ਧਾਰਾ 304 ਬੀ ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ, ਪਰ ਸਾਰੇ ਮੁਲਜ਼ਮ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ।
ਇਸ ਸਬੰਧੀ ਸਬ-ਇੰਸਪੈਕਟਰ ਧਰਮਜੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਆਲੀਨੰਗਲ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਧੀ ਦਲਬੀਰ ਕੌਰ ਦਾ ਵਿਆਹ 21-10-20 ਨੂੰ ਦੋਸ਼ੀ ਹਰਜੀਤ ਸਿੰਘ ਨਾਲ ਹੋਇਆ ਸੀ। ਹਰਜੀਤ ਸਿੰਘ ਬਚਪਨ ਤੋਂ ਹੀ ਆਪਣੇ ਤਾਏ ਦੇ ਘਰ ਰਹਿੰਦਾ ਸੀ ਅਤੇ ਵਿਆਹ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੀ ਧੀ ਦਲਬੀਰ ਕੌਰ ਨੂੰ ਦਾਜ ਦੀ ਖਾਤਰ ਤੰਗ ਪੇ੍ਰਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ 30-10-20 ਨੂੰ ਉਨ੍ਹਾਂ ਦਲਬੀਰ ਕੌਰ ਦੀ ਮਾਰਕੁੱਟ ਕਰਕੇ ਆਪਣੇ ਪੇਕੇ ਘਰੋਂ 3 ਲੱਖ ਰੁਪਏ ਅਤੇ ਬੁਲਟ ਮੋਟਰਸਾਈਕਲ ਲਿਆਉਣ ਲਈ ਘਰੋਂ ਕੱਢ ਦਿੱਤਾ, ਜੋ ਹੁਣ ਆਪਣੇ ਪੇਕੇ ਘਰ ਰਹਿ ਰਹੀ ਸੀ।
ਉਸ ਨੇ ਦੱਸਿਆ ਕਿ 7-2-21 ਨੂੰ ਦਲਬੀਰ ਕੌਰ ਨੇ ਆਪਣੇ ਪਤੀ ਹਰਜੀਤ ਸਿੰਘ ਪੁੱਤਰ ਗੁਲਾਬ ਸਿੰਘ , ਦਿਲਬਾਗ ਸਿੰਘ ਪੁੱਤਰ ਮਹਿੰਗਾ ਸਿੰਘ, ਸੁਰਜੀਤ ਕੌਰ ਪਤਨੀ ਦਿਲਬਾਗ ਸਿੰਘ, ਲਖਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀਆਨ ਖੋਖਰ ਰਾਜਪੂਤਾਂ ਥਾਣਾ ਸਦਰ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਅਧਿਕਾਰੀ ਨੇ ਦੱਸਿਆ ਮਿ੍ਰਤਕਾ ਦੇ ਪਿਤਾ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਫ਼ੌਜ ਭਰਤੀ ਰੈਲੀ : ਪਹਿਲੇ ਦਿਨ 921 ਉਮੀਦਵਾਰਾਂ ਨੇ ਫਿਜ਼ੀਕਲ ਟੈਸਟ 'ਚ ਲਿਆ ਹਿੱਸਾ, 337 ਪਾਸ
NEXT STORY