ਧਾਰੀਵਾਲ (ਖੋਸਲਾ, ਬਲਬੀਰ) : ਪ੍ਰੇਮ ਸਬੰਧਾਂ ਕਾਰਣ ਇਕ ਵਿਆਹੁਤਾ ਜਨਾਨੀ ਨੇ ਪ੍ਰੇਮੀ ਅਤੇ ਉਸਦੀ ਮਾਤਾ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਆਤਮਹੱਤਿਆ ਕਰ ਲਈ। ਪੀੜਤ ਰਾਜ ਕੁਮਾਰੀ ਪਤਨੀ ਕਰਮ ਚੰਦ ਵਾਸੀ ਪਠਾਨਕੋਟ ਨੇ ਥਾਣਾ ਧਾਰੀਵਾਲ ਦੀ ਪੁਲਸ ਨੂੰ ਦੱਸਿਆ ਕਿ ਉਸ ਦੀ ਲੜਕੀ ਰਮਾ ਦਾ ਵਿਆਹ ਜੇਂਮਸ ਮਸੀਹ ਵਾਸੀ ਬੰਦਿਆਂਵਾਲ ਨਾਲ ਹੋਇਆ ਸੀ ਪਰ ਉਸਦੇ ਵਿਦੇਸ਼ ਚਲੇ ਜਾਣ ਤੋਂ ਬਾਅਦ ਉਸਦੀ ਲੜਕੀ ਦੇ ਦੀਪਕ ਪਾਉਲ ਪੁੱਤਰ ਮਰਕਸ ਵਾਸੀ ਨਵਾਂ ਪਿੰਡ ਨਾਲ ਪ੍ਰੇਮ ਸਬੰਧ ਬਣ ਗਏ, ਜਿਸ ਕਾਰਣ ਉਹ ਪੱਕੇ ਤੌਰ ’ਤੇ ਦੀਪਕ ਕੋਲ ਰਹਿਣਾ ਚਾਹੁੰਦੀ ਸੀ।
ਬੀਤੇ ਦਿਨੀਂ ਰਮਦਾਸ ਜਦ ਦੀਪਕ ਦੇ ਘਰ ਗਈ ਤਾਂ ਦੀਪਕ ਅਤੇ ਉਸਦੀ ਮਾਤਾ ਸੁਨੀਤਾ ਨੇ ਉਸ ਨੂੰ ਆਪਣੇ ਕੋਲ ਰੱਖਣ ਤੋਂ ਨਾਂਹ ਕਰ ਦਿੱਤੀ ਅਤੇ ਘਰੋਂ ਕੱਢ ਦਿੱਤਾ, ਜਿਸ ਤੋਂ ਦੁਖੀ ਹੋ ਕੇ ਉਸਦੀ ਧੀ ਨੇ ਜ਼ਹਿਰੀਲੀ ਦਵਾਈ ਖਾ ਲਈ, ਜਿਸਦੀ ਹਸਪਤਾਲ ਵਿਚ ਜ਼ੇਰੇ ਇਲਾਜ ਮੌਤ ਹੋ ਗਈ। ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਰਾਜ ਕੁਮਾਰੀ ਦੇ ਬਿਆਨਾਂ ਮੁਤਾਬਕ ਦੀਪਕ ਪਾਉਲ ਅਤੇ ਉਸਦੀ ਮਾਤਾ ਸੁਨੀਤਾ ਵਿਰੁੱਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ੀਰਕਪੁਰ ਦੇ ਲੋਕਾਂ ਨੂੰ ਮਿਲੀ ਰਾਹਤ, ਵੱਖ-ਵੱਖ ਵਾਰਡਾਂ ਨੂੰ ਮਿਲਾਉਂਦੀ ਸਾਂਝੀ ਸੜਕ ਦਾ ਉਦਘਾਟਨ
NEXT STORY