ਦੀਨਾਨਗਰ (ਕਪੂਰ) : ਐਤਵਾਰ ਤੜਕੇ ਦੀਨਾਨਗਰ ਪੁਲਸ ਨੂੰ ਪਨਿਆੜ ਰੋਡ ਤੋਂ ਕੋਠੇ ਜਹਾਂਗੀਰ ਨੇੜੇ ਸੜਕ ਕੰਢੇ ਪਈ ਇਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੇ ਉਪਰ ਉਸਦੀ ਸਕੂਟੀ ਵੀ ਪਈ ਹੋਈ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਵੇਸ਼ ਕੁਮਾਰ (36) ਪੁੱਤਰ ਹਜ਼ਾਰਾ ਰਾਮ ਵਾਸੀ ਗੌਂਸਪੁਰਾ (ਬਟਾਲਾ) ਦੇ ਰੂਪ 'ਚ ਹੋਈ ਹੈ।
ਮ੍ਰਿਤਕ ਦੇ ਵਾਰਸਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਪ੍ਰਵੇਸ਼ ਬੀਤੇ ਦਿਨ ਗੁਰਦਾਸਪੁਰ ਨੇੜੇ ਬਾਬੋਵਾਲ ਵਿਖੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਚ ਸ਼ਾਮਲ ਹੋਣ ਲਈ ਆਇਆ ਸੀ ਅਤੇ ਬੀਤੀ ਰਾਤ ਸਮਾਗਮ ਦੀ ਸਮਾਪਤੀ ਉਪਰੰਤ ਦੀਨਾਨਗਰ ਨੇੜੇ ਵਿਆਹੀ ਆਪਣੀ ਭੈਣ ਨੂੰ ਮਿਲਣ ਲਈ ਨਿਕਲਿਆ ਸੀ ਕਿ ਰਸਤੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ।
ਬਠਿੰਡਾ ਦੇ ਮਨਰਾਜ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ
NEXT STORY