ਲੰਬੀ (ਜੁਨੇਜਾ, ਗੋਇਲ): ਥਾਣਾ ਲੰਬੀ ਦੀ ਪੁਲਸ ਨੇ ਸਹੁਰੇ ਪਰਿਵਾਰ ਤੋਂ ਤੰਗ ਇਕ ਮਹਿਲਾ ਵੱਲੋਂ ਖੁਦਕਸ਼ੀ ਕਰਨ ਨੂੰ ਲੈ ਕੇ ਉਸਦੇ ਪਤੀ ਅਤੇ ਸੱਸ-ਸਹੁਰੇ ਵਿਰੁੱਧ ਮਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਮ੍ਰਿਤਕਾ ਦੇ ਪਿਤਾ ਗੁਰਜੰਟ ਸਿੰਘ ਪੁੱਤਰ ਸਰਬਨ ਸਿੰਘ ਵਾਸੀ ਮਿੱਠੜੀ ਬੁੱਧਗਿਰ ਨੇ ਪੱਤਰਕਾਰਾਂ ਅਤੇ ਪੁਲਸ ਨੂੰ ਦੱਸਿਆ ਕਿ ਉਸਦੀ ਕੁੜੀ ਰਮਨਦੀਪ ਕੌਰ ਦਾ ਵਿਆਹ 18 ਸਾਲ ਪਹਿਲਾਂ ਜਸ਼ਨਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਭਾਗ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਨਾਲ ਹੋਇਆ ਸੀ।
ਇਹ ਵੀ ਪੜ੍ਹੋ: ਪਤਨੀ ਰਹਿੰਦੀ ਸੀ ਘਰੋ ਬਾਹਰ, ਪਿਓ ਨੇ ਆਪਣੀ 12 ਸਾਲਾ ਬੱਚੀ ਨੂੰ ਹੀ ਬਣਾਇਆ ਹਵਸ ਦਾ ਸ਼ਿਕਾਰ
ਵਿਆਹ ਤੋਂ ਥੋੜਾ ਸਮਾਂ ਪਿੱਛੋਂ ਹੀ ਰਮਨਦੀਪ ਦਾ ਸਹੁਰਾ ਪਰਿਵਾਰ ਨੂੰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ, ਜਿਸ ਨੂੰ ਲੈ ਕੇ ਕਈ ਵਾਰ ਪੰਚਾਇਤੀ ਤੌਰ ’ਤੇ ਵੀ ਮ੍ਰਿਤਕਾ ਦੇ ਸਹੁਰਾ ਪਰਿਵਾਰ ਨਾਲ ਗੱਲਬਾਤ ਕੀਤੀ। ਕਈ ਵਾਰ ਉਸਦਾ ਭਰਾ ਸੰਦੀਪਇੰਦਰ ਰਮਨ ਨੂੰ ਉਸਦੇ ਸਹੁਰੇ ਛੱਡ ਆਉਂਦਾ ਪਰ ਮ੍ਰਿਤਕਾ ਦੇ ਪਤੀ ਜਸ਼ਨਦੀਪ ਸਿੰਘ, ਸਹੁਰਾ ਮਨਜੀਤ ਸਿੰਘ ਅਤੇ ਸੱਸ ਪਰਮਜੀਤ ਕੌਰ ਵੱਲੋਂ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾਂਦਾ ਰਿਹਾ। ਇਸ ਤੋਂ ਹੀ ਪਰੇਸ਼ਾਨ ਹੋ ਕੇ ਰਮਨਦੀਪ ਨੇ 24 ਮਾਰਚ ਨੂੰ ਸਪਰੇਅ ਪੀ ਲਈ ਜਿਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ ਪਰ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਮਲੋਟ ’ਚ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਕਿਸਾਨਾਂ ਵਲੋਂ ਕੁੱਟਮਾਰ, ਪਾੜੇ ਕੱਪੜੇ
ਇਸ ਮਾਮਲੇ ’ਤੇ ਪੁਲਸ ਨੇ ਮ੍ਰਿਤਕਾ ਦੇ ਪਿਤਾ ਗੁਰਜੰਟ ਸਿੰਘ ਦੇ ਬਿਆਨਾਂ ’ਤੇ ਉਸਦੇ ਪਤੀ ਜਸ਼ਨਪ੍ਰੀਤ ਸਿੰਘ, ਸਹੁਰਾ ਮਨਜੀਤ ਸਿੰਘ ਅਤੇ ਸੱਸ ਪਰਮਜੀਤ ਕੌਰ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪਿਓ-ਪੁੱਤ ਦੀ ਲੜਾਈ ਛਡਾਉਣ ਗਏ ਰਿਸ਼ਤੇਦਾਰ ਨਾਲ ਵਾਪਰਿਆ ਭਾਣਾ, ਗਵਾ ਬੈਠਾ ਜਾਨ
ਬੈਡਮਿੰਟਨ ਖੇਡਦੇ-ਖੇਡਦੇ ਕਲੱਬ ’ਚ ਵਿਅਕਤੀ ਨੂੰ ਇੰਝ ਆਈ ਮੌਤ, ਵੇਖ ਲੋਕ ਵੀ ਹੋਏ ਹੈਰਾਨ
NEXT STORY