ਲੁਧਿਆਣਾ (ਸਲੂਜਾ) : ਲੁਧਿਆਣਾ ਦੇ ਜੀ. ਕੇ. ਅਸਟੇਟ, ਮੁੰਡੀਆਂ ਕਲਾਂ ਵਿਚ ਰਹਿੰਦੀ ਜਨਾਨੀ ਗੁਰਵਿੰਦਰ ਕੌਰ ਦਾ ਪਿਛਲੇ ਕੁੱਝ ਸਾਲਾਂ ਤੋਂ ਆਪਣੇ ਪਤੀ ਨਾਲ ਚੱਲ ਰਿਹਾ ਝਗੜਾ ਉਸ ’ਤੇ ਉਸ ਸਮੇਂ ਭਾਰੀ ਪੈ ਗਿਆ, ਜਦੋਂ ਪਾਵਰਕਾਮ ਦੀ ਫੋਕਲ ਪੁਆਇੰਟ ਡਵੀਜ਼ਨ ਨੇ 3 ਲੱਖ 50 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਅਦਾ ਕਰਨ ਦਾ ਨੋਟਿਸ ਭੇਜ ਦਿੱਤਾ। ਗੁਰਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ ਚੱਲ ਰਹੇ ਝਗੜੇ ਕਾਰਨ ਆਪਣੀਆਂ 2 ਧੀਆਂ ਇਕ 20 ਸਾਲ ਅਤੇ ਇਕ 14 ਸਾਲ ਦੇ ਨਾਲ ਵੱਖਰੀ ਰਹਿਣ ਲੱਗੀ। ਇਸ ਜਨਾਨੀ ਨੇ ਦੱਸਿਆ ਕਿ ਉਸ ਦਾ ਪਹਿਲਾਂ ਘਰ ਦਾ ਬਿੱਲ 5 ਤੋਂ 6 ਹਜ਼ਾਰ ਰੁਪਏ ਮਹੀਨਾ ਆਉਂਦਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੁੱਖ ਮੰਤਰੀ ਭਗਵੰਤ ਮਾਨ ਅੱਜ 1 ਵਜੇ ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ
ਜਦੋਂ ਤੋਂ ਉਹ ਆਪਣੇ ਪਤੀ ਤੋਂ ਵੱਖਰੀ ਰਹਿਣ ਲੱਗੀ ਤਾਂ ਪਾਵਰਕਾਮ ਨੇ ਉਸ ਦੇ ਪਤੀ ਦੇ ਨਾਂ ’ਤੇ ਲੱਗੇ ਬਿਜਲੀ ਮੀਟਰਾਂ ਦਾ ਬਿਜਲੀ ਬਿੱਲ ਵੀ ਉਸ ਦੇ ਖ਼ਾਤੇ ’ਚ ਜੋੜ ਦਿੱਤਾ। ਜਦੋਂ ਲੱਖਾਂ ਰੁਪਏ ਦਾ ਬਿੱਲ ਭੇਜਿਆ ਗਿਆ ਤਾਂ ਉਸ ਨੇ ਪਾਵਰਕਾਮ ਦੇ ਅਧਿਕਾਰੀਆਂ ਅਤੇ ਪਾਵਰਕਾਮ ਦੀ ਵਿਵਾਦ ਨਿਪਟਾਰਾ ਫੋਰਮ ਵਿਚ ਕੋਲ ਫਰਿਆਦ ਕੀਤੀ। ਪੀੜਤ ਜਨਾਨੀ ਨੇ ਦੱਸਿਆ ਕਿ ਉਸ ਦੇ ਘਰ ਦਾ ਬਿਜਲੀ ਕੁਨੈਕਸ਼ਨ ਲਗਭਗ ਪਿਛਲੇ ਡੇਢ ਸਾਲ ਤੋਂ ਪਾਵਰਕਾਮ ਨੇ ਕੱਟਿਆ ਹੋਇਆ ਹੈ। ਉਹ ਆਪਣਾ ਗੁਜ਼ਾਰਾ ਕਿਸੇ ਤਰ੍ਹਾਂ ਕੁੱਝ ਸਮੇਂ ਲਈ ਜਨਰੇਟਰ ਚਲਾ ਕੇ ਕਰਦੀ ਆ ਰਹੀ ਹੈ। ਪਾਵਰਕਾਮ ਉਸ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਸ ਦੀਆਂ ਦੁਕਾਨਾਂ ਦੇ ਸਾਰੇ ਬਿੱਲ ਕਲੀਅਰ ਹੋਣ ਦੇ ਬਾਵਜੂਦ ਪਾਵਰਕਾਮ ਦਾ ਇਕ ਮੁਲਾਜ਼ਮ ਆ ਕੇ ਉਸ ਨੂੰ ਇਹ ਕਹਿ ਕੇ ਗਿਆ ਹੈ ਕਿ ਜੇਕਰ ਬਿੱਲ ਕਲੀਅਰ ਨਾ ਕੀਤਾ ਤਾਂ ਫਿਰ ਦੁਕਾਨਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਉਸ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ’ਚ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : 'ਭਗਵੰਤ ਮਾਨ' ਨੇ ਨਹੀਂ ਨਿਭਾਈ ਨਵੇਂ ਮੰਤਰੀਆਂ ਨੂੰ ਜੁਆਇਨ ਕਰਵਾਉਣ ਦੀ ਰਵਾਇਤ
ਕੀ ਕਹਿੰਦੇ ਹਨ ਐਕਸੀਅਨ
ਪਾਵਰਕਾਮ ਦੀ ਫੋਕਲ ਪੁਆਇੰਟ ਡਵੀਜ਼ਨ ਦੇ ਐਕਸੀਅਨ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਗੁਰਵਿੰਦਰ ਕੌਰ ਨੇ ਪਾਵਰਕਾਮ ਦੀ ਫੋਰਮ ’ਚ ਇਸ ਮਾਮਲੇ ਬਾਰੇ ਪਹਿਲਾਂ ਹੀ ਕੇਸ ਲਗਾਇਆ ਹੋਇਆ ਹੈ। ਉਸ ਦਾ ਫ਼ੈਸਲਾ ਆਉਣਾ ਵੀ ਅਜੇ ਪੈਂਡਿੰਗ ਹੈ। ਜੇਕਰ ਫੋਰਮ ਵਿਭਾਗ ਨੂੰ ਬਿਜਲੀ ਕੁਨੈਕਸ਼ਨ ਜੋੜਨ ਅਤੇ ਜੋ ਵੀ ਇਸ ਸਬੰਧੀ ਨਿਰਦੇਸ਼ ਜਾਰੀ ਕਰੇਗਾ, ਉਸ ਦੇ ਤਹਿਤ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੰਦੀਪ ਨੰਗਲ ਅੰਬੀਆਂ ਦੇ ਨਾਂ ’ਤੇ ਪਿੰਡ ’ਚ ਸੰਤੋਖ ਚੌਧਰੀ ਵੱਲੋਂ ਖੇਡ ਸਟੇਡੀਅਮ ਬਣਾਉਣ ਦਾ ਐਲਾਨ
NEXT STORY