ਜਲਾਲਾਬਾਦ (ਬੰਟੀ, ਬਜਾਜ) : ਥਾਣਾ ਵੈਰੋਕੇ ਪੁਲਸ ਨੇ ਵਿਆਹੁਤਾ ਨੂੰ ਦਾਜ ਲਈ ਤੰਗ ਕਰਨ ਵਾਲੇ 3 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਧਾ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਕਾਮਲ ਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ ਮਨਜਿੰਦਰ ਕੌਰ ਦਾ ਵਿਆਹ ਕਰੀਬ 3 ਸਾਲ ਪਹਿਲਾ ਗੁਰਵਿੰਦਰ ਸਿੰਘ ਉਰਫ਼ ਕਿੰਦਰ ਸਿੰਘ ਵਾਸੀ ਪਿੰਡ ਚੱਕ ਮੋਜਦੀਨ ਉਰਫ਼ ਸੂਰਘੂਰੀ ਨਾਲ ਹੋਇਆ ਸੀ। ਉਸ ਨੇ ਆਪਣੀ ਹੈਸੀਅਤ ਮੁਤਾਬਕ ਆਪਣੀ ਧੀ ਨੂੰ ਦਾਜ-ਦਹੇਜ ਦਿੱਤਾ ਸੀ ਪਰ ਸਹੁਰੇ ਪਰਿਵਾਰ ਵੱਲੋਂ ਧੀ ਨੂੰ ਮੋਟਰਸਾਈਕਲ ਲਿਆਉਣ ਸਬੰਧੀ ਤੰਗ ਕੀਤਾ ਜਾਦਾ ਸੀ। ਇਸ ਕਾਰਨ ਕੁੜੀ ਮਨਜਿੰਦਰ ਕੌਰ ਨੇ ਆਪਣੇ ਪਤੀ ਸੱਸ ਅਤੇ ਸਹੁਰੇ ਤੋਂ ਤੰਗ ਆ ਕੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਪੁਲਸ ਨੇ ਗੁਰਵਿੰਦਰ ਸਿੰਘ ਉਰਫ਼ ਕਿੰਦਰ ਪੁੱਤਰ ਮਹਿੰਦਰ ਸਿੰਘ ਉਰਫ਼ ਬਿੱਟੂ, ਮਹਿੰਦਰ ਸਿੰਘ ਉਰਫ਼ ਬਿੱਟੂ ਪੱਤਰ ਸੋਹਣ ਸਿੰਘ ਅਤੇ ਸੰਤੋਸ਼ ਰਾਣੀ ਪਤਨੀ ਮਹਿੰਦਰ ਸਿੰਘ ਉਰਫ਼ ਬਿੱਟੂ ਵਾਸੀਆਨ ਚੱਕ ਮੋਜਦੀਵਾਲਾ ਉਰਫ਼ ਸੁਰਘੂਰੀ ’ਤੇ ਪਰਚਾ ਦਰਜ ਕੀਤਾ ਹੈ।
ਬਟਾਲਾ ’ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 7 ਨੌਜਵਾਨ ਗ੍ਰਿਫ਼ਤਾਰ, ਵਿਦੇਸ਼ੀ ਸਾਜ਼ਿਸ਼ ਆਈ ਸਾਹਮਣੇ
NEXT STORY