ਲੁਧਿਆਣਾ (ਰਿਸ਼ੀ) : ਪਤੀ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ’ਤੇ 40 ਸਾਲ ਦੀ ਵਿਆਹੁਤਾ ਨੇ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਕੇਸ ਵਿਚ ਥਾਣਾ ਦੁੱਗਰੀ ਦੀ ਪੁਲਸ ਨੇ ਪਤੀ ਹਰਪ੍ਰੀਤ ਸਿੰਘ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਮੁਕੱਦਮਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਬਲਜੀਤ ਕੌਰ ਉਰਫ ਸ਼ੈਲੀ ਨਿਵਾਸੀ ਦੁੱਗਰੀ, ਫੇਸ-2 ਵਜੋਂ ਹੋਈ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦਿੱਲੀ ਦੇ ਵੈਸਟ ਪੰਜਾਬੀ ਬਾਗ ਦੇ ਰਹਿਣ ਵਾਲੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਸਾਲ 2001 ਵਿਚ ਬੇਟੀ ਦਾ ਵਿਆਹ ਉਕਤ ਮੁਲਜ਼ਮ ਨਾਲ ਕੀਤਾ ਸੀ, ਜਿਸ ਦੀ ਮਾਡਲ ਟਾਊਨ ’ਚ ਕੱਪੜੇ ਦੀ ਦੁਕਾਨ ਹੈ। ਉਨ੍ਹਾਂ ਇਕ 17 ਸਾਲ ਦਾ ਬੇਟਾ ਉਦੇ ਸਿੰਘ ਅਤੇ 12 ਸਾਲ ਦੀ ਬੇਟੀ ਹਰਨਾਮ ਕੌਰ ਹੈ। ਪਿਤਾ ਮੁਤਾਬਕ ਪਤੀ ਇਕ ਸਨਕੀ ਕਿਸਮ ਦਾ ਇਨਸਾਨ ਸੀ। ਛੋਟੀ-ਛੋਟੀ ਗੱਲ ’ਤੇ ਹੀ ਕੁੱਟਮਾਰ ਕਰਦਾ ਰਹਿੰਦਾ ਸੀ, ਬੱਚਿਆਂ ਨੂੰ ਸਕੂਲ ਵੈਨ ’ਚ ਛੱਡਣ ਜਾਂਦੇ ਸਮੇਂ ਜੇਕਰ ਗਲਤੀ ਨਾਲ ਚੁੰਨੀ ਵੀ ਖਿਸਕ ਜਾਂਦੀ ਤਾਂ ਬੁਰੀ ਤਰ੍ਹਾਂ ਵਾਲਾਂ ਤੋਂ ਫੜ ਕੇ ਘਰ ਅੰਦਰ ਲਿਆ ਕੇ ਕੁੱਟਦਾ-ਮਾਰਦਾ ਸੀ। ਇੰਨਾ ਹੀ ਨਹੀਂ, ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਅਤੇ ਖਰਚਾ ਚਲਾਉਣ ਲਈ ਪੈਸੇ ਵੀ ਨਹੀਂ ਦਿੰਦਾ ਸੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਤੇਜ਼ ਰਫਤਾਰ ਟੈਂਕਰ ਨੇ ਕੁੱਚਲੇ ਦੋ ਸਕੇ ਭਰਾ
ਬੀਤੀ 9 ਅਗਸਤ ਨੂੰ ਬੇਟੀ ਨਾਲ ਫੋਨ ’ਤੇ ਗੱਲ ਹੋਈ ਤਾਂ ਉਸ ਨੇ ਆਪਣੇ ਪ੍ਰੇਸ਼ਾਨ ਹੋਣ ਦੀ ਜਾਣਕਾਰੀ ਦਿੱਤੀ, ਜਿਸ ਨੇ ਇਕ ਦਿਨ ਬਾਅਦ ਸਵੇਰੇ ਹਰਪ੍ਰੀਤ ਆਪਣੇ ਚਾਚੇ ਨਾਲ ਦਿੱਲੀ ਆਇਆ ਅਤੇ ਕਹਿਣ ਲੱਗ ਪਿਆ ਕਿ ਉਨ੍ਹਾਂ ਦੀ ਬੇਟੀ ਕਿਸੇ ਨੌਜਵਾਨ ਨਾਲ ਫੋਨ ’ਤੇ ਗੱਲ ਕਰਦੀ ਹੈ। ਉਸੇ ਦਿਨ ਦੁਪਹਿਰ ਨੂੰ ਬੇਟੀ ਦੀ ਆਪਣੇ ਭਰਾ ਗੁਰਜੀਤ ਸਿੰਘ ਨਾਲ ਫੋਨ ’ਤੇ ਗੱਲ ਵੀ ਹੋਈ। ਉਸੇ ਦਿਨ ਸ਼ਾਮ ਨੂੰ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਮੁਲਜ਼ਮ ਨੇ ਬੇਟੀ ਨੂੰ ਕੁਝ ਅਜਿਹਾ ਕਿਹਾ ਕਿ ਰਾਤ 9 ਵਜੇ ਮਕਾਨ ਦੀ ਤੀਜੀ ਮੰਜ਼ਿਲ ’ਤੇ ਜਾ ਕੇ ਛਾਲ ਮਾਰ ਦਿੱਤੀ, ਜਿਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ 2 ਦਿਨਾਂ ਬਾਅਦ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਹੁਣ ਅਜਨਾਲਾ ’ਚ 8 ਵਿਦਿਆਰਥਣਾਂ ਕੋਰੋਨਾ ਪਾਜ਼ੇਟਿਵ, ਸਕੂਲ ਕੀਤਾ ਗਿਆ ਬੰਦ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਆਪਣੇ ਹੀ ਘਰ ਦੇ ਬਾਹਰ ਧਰਨੇ ’ਚ ਬੈਠੇ ਰਾਜਾ ਵੜਿੰਗ, ਜਾਣੋ ਕੀ ਹੈ ਪੂਰਾ ਮਾਮਲਾ
NEXT STORY