ਬਾਬਾ ਬਕਾਲਾ ਸਾਹਿਬ (ਰਾਕੇਸ਼) : ਅੱਜ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਦੇ ਸਾਹਮਣੇ ਦੋ ਸਕੇ ਭਰਾਵਾਂ ਨੂੰ ਇਕ ਟੈਂਕਰ ਵੱਲੋਂ ਟੱਕਰ ਮਾਰ ਦਿਤੀ ਗਈ, ਜਿਸ ਕਾਰਨ ਇਕ ਭਰਾ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਤਾ ਚੌਂਕ ਤੋਂ ਇਕ ਰਾਣਾ ਸ਼ੂਗਰਜ਼ ਮਿੱਲ ਦਾ ਟੈਂਕਰ ਨੰਬਰ ਪੀ.ਬੀ.13.ਏ.ਐੱਲ.7614 ਆ ਰਿਹਾ ਸੀ। ਉੱਥੇ ਮੌਜੂਦ ਲੋਕਾਂ ਮੁਤਾਬਕ ਸ਼ੂਗਰਜ਼ ਮਿੱਲ ਦਾ ਟੈਂਕਰ ਬਹੁਤ ਤੇਜ਼ ਰਫਤਾਰ ’ਚ ਸੀ। ਟੈਂਕਰ ਨੇ ਸੜਕ ਦੇ ਕੰਢੇ ’ਤੇ ਬਣੀਆ ਦੁਕਾਨਾਂ ਦੇ ਬਾਹਰ ਲੱਗੇ ਮੋਟਰਸਾਈਕਲ, ਜੋ ਕਿ ਠੀਕ ਹੋਣ ਲਈ ਖੜ੍ਹੇ ਸਨ, ਉਨ੍ਹਾਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ, ਜਿਸ ਨਾਲ ਬਹੁਤ ਨੁਕਸਾਨ ਹੋਇਆ। ‘ਜਗਬਾਣੀ’ ਵੱਲੋਂ ਮੌਕੇ ’ਤੇ ਪਹੁੰਚਣ ਉਪਰੰਤ ਦੇਖਿਆ ਗਿਆ ਕਿ ਟੈਂਕਰ ਨੇ ਦੋ ਸਕੇ ਭਰਾਵਾਂ (ਨਿਧਾਨ ਸਿੰਘ ਅਤੇ ਜਗਮੋਹਨ ਸਿੰਘ) ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਕੂਲ ਜਾਣ ਲਈ ਘਰੋਂ ਨਿਕਲਿਆ 14 ਸਾਲ ਦਾ ਬੱਚਾ ਭੇਦਭਰੀ ਹਾਲਤ ’ਚ ਲਾਪਤਾ
ਦੱਸ ਦਈਏ ਕਿ ਦੋਵੇਂ ਭਰਾ ਜਲੰਧਰ ਤੋਂ ਆਏ ਸਨ ਅਤੇ ਗੁਰਦੁਆਰਾ ਮਾਤਾ ਗੰਗਾ ਜੀ ਤੋਂ ਮੱਥਾ ਟੇਕ ਕੇ ਵਾਪਸ ਬੱਸ ਸਟੈਂਡ ਵਾਲੇ ਪਾਸੇ ਨੂੰ ਜਾ ਰਹੇ ਸਨ। ਉਕਤ ਟੈਂਕਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟੈਂਕਰ ਦੀ ਰਫਤਾਰ ਜ਼ਿਆਦਾ ਤੇਜ਼ ਹੋਣ ਕਾਰਨ ਉਸਦੇ ਥੱਲੇ ਆ ਕੇ ਨਿਧਾਨ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਜਗਮੋਹਨ ਸਿੰਘ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ। ਮੌਕੇ ’ਤੇ ਪੁੱਜੀ ਸਥਾਨਕ ਪੁਲਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮਰਿਆਦਾ ਉਲੰਘਣਾ ਮਾਮਲੇ ’ਚ ਉੱਤਰਾਖੰਡ ਦੇ ਗੁਰਦੁਆਰਾ ਪ੍ਰਧਾਨ, ਜਨਰਲ ਸਕੱਤਰ ’ਤੇ ਕਾਰ ਸੇਵਾ ਵਾਲਾ ਬਾਬਾ ਤਨਖਾਹੀਆ ਕਰਾਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਪੰਚਮ ਗੈਂਗ ਦਾ ਕਰੀਬੀ ਹਥਿਆਰ ਤੇ 7 ਲੱਖ ਤੋਂ ਵਧੇਰੇ ਦੀ ਨਕਦੀ ਸਣੇ ਗ੍ਰਿਫ਼ਤਾਰ
NEXT STORY