ਜਲੰਧਰ (ਮਹੇਸ਼, ਸੋਨੂੰ)— ਸੰਨ 1959 'ਚ ਲੱਦਾਖ 'ਚ ਹੌਟ ਸਪਰਿੰਗ ਨਾਂ ਦੀ ਥਾਂ 'ਤੇ ਸੀ. ਆਰ. ਪੀ. ਐੱਫ. ਦੀ ਇਕ ਪੋਟਰੋਲ ਪਾਰਟੀ 'ਤੇ ਚੀਨੀ ਫ਼ੌਜੀਆਂ ਵੱਲੋਂ ਅਚਾਨਕ ਘਾਤ ਲਗਾ ਕੇ 10 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। 21 ਅਕਤੂਬਰ ਨੂੰ ਉਨ੍ਹਾਂ ਦੀ ਯਾਦ 'ਚ ਹੀ ਸ਼ਹੀਦੀ ਪੁਲਸ ਦਿਹਾੜਾ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ: ਵਿਆਹੁਤਾ ਦੀ ਕੁੱਟਮਾਰ ਕਰਕੇ ਕੀਤਾ ਲਹੁ-ਲੁਹਾਨ, ਗੱਡੀ 'ਚੋਂ ਸੜਕ 'ਤੇ ਸੁੱਟ ਨੌਜਵਾਨ ਹੋਏ ਫਰਾਰ
21 ਅਕਤੂਬਰ ਨੂੰ ਸ਼ਹੀਦੀ ਪੁਲਸ ਦਿਹਾੜੇ ਵਜੋ ਪੂਰੇ ਭਾਰਤ 'ਚ ਵੱਖ-ਵੱਖ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਉਨ੍ਹਾਂ ਸ਼ਹੀਦ ਪੁਲਸ ਅਫ਼ਸਰਾਂ, ਜਵਾਨਾਂ ਜਿਨਾਂ ਨੇ ਆਪਣੀਆਂ ਜਾਨਾਂ ਦੇਸ਼ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਵਾਰੀਆਂ ਸਨ, ਦੀ ਯਾਦ 'ਚ ਮਨਾਉਣ ਦੀ ਫ਼ੈਸਲਾ ਜਨਵਰੀ 1960 'ਚ ਹੋਈ ਪੁਲਸ ਇੰਸਪੈਕਟਰ ਜਨਰਲਾਂ ਦੀ ਕਾਨਫੰਰਸ ਦੌਰਾਨ ਲਿਆ ਗਿਆ ਸੀ।
ਇਹ ਵੀ ਪੜ੍ਹੋ: ਵਜ਼ੀਫਾ ਘਪਲੇ ਨੂੰ ਲੈ ਕੇ ਮਜੀਠੀਆ ਦੇ ਸਾਧੂ ਸਿੰਘ ਧਰਮਸੋਤ ਨੂੰ ਰਗੜ੍ਹੇ, ਮੰਗੀ ਸੀ. ਬੀ. ਆਈ. ਜਾਂਚ
ਇਸੇ ਸਬੰਧੀ ਅੱਜ ਜਲੰਧਰ 'ਚ ਪੀ. ਏ. ਪੀ. ਕੰਪਲੈਕਸ ਜਲੰਧਰ ਛਾਉਣੀ 'ਚ ਸ਼ਹੀਦੀ ਪੁਲਸ ਸਮਾਰਕ 'ਤੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡੀ. ਜੀ. ਪੀ. ਦਿਨਕਰ ਗੁਪਤਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਸ ਇਕ ਦਲੇਰ ਅਤੇ ਕਾਬਲ ਫੋਰਸ ਹੈ। ਇਸ ਦਾ ਇਤਿਹਾਸ ਬੇ-ਮਿਸਾਲ ਬਹਾਦਰੀ ਅਤੇ ਕੁਰਬਾਨੀਆਂ ਨਾਲ ਭਰਿਆ ਹੈ। ਸਮੇਂ-ਸਮੇਂ 'ਤੇ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਪੰਜਾਬ ਪੁਲਸ ਨੇ ਦਲੇਰੀ ਨਾਲ ਕੀਤਾ ਹੈ।
ਇਹ ਵੀ ਪੜ੍ਹੋ: ਟਾਂਡਾ: ਭਿਆਨਕ ਹਾਦਸੇ ਨੇ ਖੋਹੀਆਂ ਖੁਸ਼ੀਆਂ, 7 ਸਾਲਾ ਪੁੱਤਰ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)
ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਨਾ ਸਿਰਫ ਸਮੁੱਚੇ ਭਾਰਤ 'ਚ ਸਗੋਂ ਪੂਰੇ ਸੰਸਾਰ ਪੱਧਰ 'ਤੇ ਅਜਿਹੀ ਮਿਸਾਲ ਕਾਇਮ ਕੀਤੀ, ਜਿੱਥੇ ਅੱਤਵਾਦ ਅਤੇ ਵੱਖਵਾਦ ਨੂੰ ਜੜੋਂ ਖਤਮ ਕਰ ਦਿੱਤਾ। ਇਹ ਕਾਮਯਾਬੀ ਸਾਡੇ ਸਾਥੀਆਂ ਦੀ ਸ਼ਹੀਦੀ ਦੇ ਸਦਕਾ ਮਿਲੀ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਕਾਰਨ ਅੱਜ ਰਾਜ ਅਤੇ ਦੇਸ਼ 'ਚ ਅਮਨ, ਸੁਰੱਖਿਆ ਅਤੇ ਖੁਸ਼ਹਾਲੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਸਤੰਬਰ 1981 ਤੋਂ ਅਗਸਤ 2020 ਤੱਕ ਪੰਜਾਬ ਪੁਲਸ ਦੇ ਕੁੱਲ 2721 ਅਫ਼ਸਰ ਅਤੇ ਜਵਾਨ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਬੀਤੇ ਸਾਲ ਸਮੁੱਚੇ ਭਾਰਤ 'ਚ 264 ਪੁਲਸ ਅਫ਼ਸਰ ਅਤੇ ਜਵਾਨ ਡਿਊਟੀ ਦੌਰਾਨ ਸ਼ਹੀਦ ਹੋਏ ਹਨ ਅਤੇ ਪੰਜਾਬ ਦੇ 2 ਬਹਾਦਰ ਜਵਾਨ ਸੀ-2 ਜਗਮੋਹਨ ਸਿੰਘ, ਨੰਬਰ 158 ਮੋਗਾ ਅਤੇ ਸਿਪਾਹੀ ਗੁਰਦੀਪ ਸਿੰਘ, ਨੰਬਰ 1604/ਜਲੰਧਰ ਸਿਟੀ ਡਿਊਟੀ ਦੌਰਾਨ ਸ਼ਹੀਦ ਹੋਏ ਹਨ। ਅੰਤ 'ਚ ਉਨ੍ਹਾਂ ਨੇ ਸ਼ਹੀਦ ਹੋਏ ਪੁਲਸ ਅਫ਼ਸਰਾਂ ਅਤੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਉਹ ਸਾਡੇ ਪਰਿਵਾਰਕ ਮੈਂਬਰ ਹਨ ਅਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਨਵੀਂਆਂ ਭਲਾਈ ਸਕੀਮਾਂ ਬਣਾ ਕੇ ਸ਼ਹੀਦ ਪਰਿਵਾਰਕ ਮੈਂਬਰਾਂ ਦਾ ਹਰ ਤਰ੍ਹਾਂ ਖ਼ਿਆਲ ਰੱਖਿਆ ਜਾਵੇਗਾ ।
ਇਹ ਵੀ ਪੜ੍ਹੋ: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ
ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਸ੍ਰੀ ਪਰਮਬੀਰ ਸਿੰਘ ਪਰਮਾਰ, ਕਮਾਂਡੈਂਟ 7ਵੀਂ ਆਈ. ਆਰ. ਬੀ. ਨੇ ਆਏ ਹੋਏ ਅਫ਼ਸਰਾਂ ਅਤੇ ਮਹਿਮਾਨਾਂ ਨੂੰ ਪ੍ਰੋਗਰਾਮ ਦੇ ਵੇਰਵਿਆਂ ਤੋਂ ਜਾਣੂ ਕਰਵਾਇਆ ਅਤੇ ਸੰਦੀਪ ਕੁਮਾਰ ਸ਼ਰਮਾ, ਕਮਾਂਡੈਂਟ, ਆਈ. ਐੱਸ. ਟੀ. ਸੀ. ਕਪੂਰਥਲਾ ਨੇ ਇਸ ਸਾਲ ਸਮੁੱਚੇ ਭਾਰਤ 'ਚ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਸ ਅਫ਼ਸਰਾਨ ਅਤੇ ਜਵਾਨਾਂ ਦੇ ਨਾਮ ਪੜੇ ।
ਇਸ ਉਪਰੰਤ ਦਿਨਕਰ ਗੁਪਤਾ, ਮਾਨਯੋਗ ਡੀ. ਜੀ. ਪੀ/ਪੰਜਾਬ, ਚੰਡੀਗੜ੍ਹ ਜੀ ਨੇ ਸ਼ਹੀਦੀ ਸਮਾਰਕ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਤੋਂ ਬਾਅਦ ਸ੍ਰੀ ਇਕਬਾਲ ਪ੍ਰੀਤ ਸਿੰਘ ਸਹੋਤਾ, ਸਪੈਸ਼ਲ ਡੀ. ਜੀ. ਪੀ ਆਰਮਡ ਬਨਜ਼, ਜਲੰਧਰ, ਸ੍ਰੀ ਗੌਰਵ ਯਾਦਵ, ਏ. ਡੀ. ਜੀ. ਪੀ/ਪ੍ਰਸ਼ਾਸਨ, ਕੁਲਦੀਪ ਸਿੰਘ ਏ. ਡੀ. ਜੀ. ਪੀ/ਟੈਕਨੀਕਲ ਸਰਵਿਸਜ਼, ਗੁਰਪ੍ਰੀਤ ਕੌਰ ਦਿਉ, ਏ. ਡੀ. ਜੀ. ਪੀ/ਕਮਿਊਨਿਟੀ ਅਫੇਅਰ ਡਿਵੀਜ਼ਨ, ਡਾ. ਜਤਿੰਦਰ ਕੁਮਾਰ ਜੈਨ, ਏ. ਡੀ. ਜੀ.ਪੀ/ਪੀ. ਬੀ.ਆਈ-2, ਸ੍ਰੀ ਅਰਪਿਤ ਸ਼ੁਕਲਾ, ਏ. ਡੀ. ਜੀ. ਪੀ/ਬੀ. ਓ. ਆਈ. ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਹ ਵੀ ਪੜ੍ਹੋ: ਧਾਰਮਿਕ ਡੇਰੇ 'ਤੇ ਬੈਠੇ ਭਰਾ ਖ਼ਿਲਾਫ਼ ਭੈਣ ਨੇ ਛੇੜੀ ਜੰਗ, ਅਫ਼ੀਮ ਖਾ ਕੇ ਪਾਠ ਕਰਨ ਦਾ ਲਾਇਆ ਦੋਸ਼
ਰੂਪਨਗਰ ਜੇਲ੍ਹ ਪ੍ਰਸ਼ਾਸਨ ਨੇ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਯੂ. ਪੀ. ਪੁਲਸ ਦੇ ਹਵਾਲੇ ਕਰਨ ਤੋਂ ਕੀਤਾ ਮਨ੍ਹਾ
NEXT STORY