ਰੂਪਨਗਰ (ਵਿਜੇ ਸ਼ਰਮਾ/ਕੈਲਾਸ਼)— ਯੂ. ਪੀ. ਪੁਲਸ ਨੂੰ ਕਈ ਮਾਮਲਿਆਂ 'ਚ ਲੋੜੀਂਦੇ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਜੇਲ ਪ੍ਰਸ਼ਾਸਨ ਰੂਪਨਗਰ ਵੱਲੋਂ ਯੂ. ਪੀ. ਪੁਲਸ ਦੇ ਹਵਾਲੇ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵਜ਼ੀਫਾ ਘਪਲੇ ਨੂੰ ਲੈ ਕੇ ਮਜੀਠੀਆ ਦੇ ਸਾਧੂ ਸਿੰਘ ਧਰਮਸੋਤ ਨੂੰ ਰਗੜ੍ਹੇ, ਮੰਗੀ ਸੀ. ਬੀ. ਆਈ. ਜਾਂਚ
ਮਿਲੀ ਜਾਣਕਾਰੀ ਅਨੁਸਾਰ ਜੇਲ ਪ੍ਰਸ਼ਾਸਨ ਨੇ ਮੁਖਤਾਰ ਅੰਸਾਰੀ ਦੇ ਕਰਵਾਏ ਗਏ ਮੈਡੀਕਲ ਦੇ ਆਧਾਰ 'ਤੇ ਯੂ. ਪੀ. ਪੁਲਸ ਨੂੰ ਮਨਾ ਕੀਤਾ ਹੈ। ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਦੱਸਿਆ ਕਿ ਮੁਖ਼ਤਾਰ ਅੰਸਾਰੀ ਦਾ ਡਾਕਟਰਾਂ ਦੇ ਇਕ ਬੋਰਡ ਵੱਲੋਂ ਫਰਵਰੀ ਮਹੀਨੇ 'ਚ ਅਤੇ 13 ਅਗਸਤ ਨੂੰ ਮੈਡੀਕਲ ਕਰਵਾਇਆ ਗਿਆ ਸੀ ਜਿਸ 'ਚ ਉਸ ਦੀ ਰੀੜ੍ਹ ਦੀ ਹੱਡੀ 'ਚ ਸਮੱਸਿਆ ਦੱਸੀ ਗਈ ਜਦਕਿ ਮੁਖ਼ਤਾਰ ਅੰਸਾਰੀ ਸ਼ੂਗਰ ਅਤੇ ਡਿਪਰੈਸ਼ਨ ਦੀ ਬੀਮਾਰੀ ਤੋਂ ਵੀ ਪੀੜਤ ਹੈ।
ਇਹ ਵੀ ਪੜ੍ਹੋ: ਟਾਂਡਾ: ਭਿਆਨਕ ਹਾਦਸੇ ਨੇ ਖੋਹੀਆਂ ਖੁਸ਼ੀਆਂ, 7 ਸਾਲਾ ਪੁੱਤਰ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)
ਡਾਕਟਰਾਂ ਵੱਲੋਂ ਮੁਖਤਾਰ ਅੰਸਾਰੀ ਨੂੰ 3 ਮਹੀਨੇ ਦੀ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ ਅਤੇ ਜੇਲ੍ਹ ਪ੍ਰਬੰਧਕਾਂ ਵੱਲੋਂ ਮੁਖ਼ਤਾਰ ਅੰਸਾਰੀ ਨੂੰ ਮੈਡੀਕਲ ਦੇ ਆਧਾਰ 'ਤੇ ਹੀ ਯੂ.ਪੀ. ਪੁਲਸ ਨੂੰ ਮਨਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਯੂ. ਪੀ. ਪੁਲਸ ਦੇ ਦੋ ਕਾਮੇ ਮੁਖ਼ਤਾਰ ਅੰਸਾਰੀ ਸਬੰਧੀ ਸੰਮਨ ਦੇਣ ਲਈ ਜ਼ਿਲ੍ਹਾ ਜੇਲ੍ਹ 'ਚ ਆਏ ਸੀ ਅਤੇ ਯੂ. ਪੀ. ਪੁਲਸ ਦੇ 15 ਦੇ ਕਰੀਬ ਮੁਲਾਜ਼ਮ ਰੂਪਨਗਰ 'ਚ ਪਹੁੰਚੇ ਸੀ। ਇਹ ਵੀ ਪਤਾ ਚੱਲਿਆ ਹੈ ਕਿ ਇਹ ਪੁਲਸ ਮੁਲਾਜ਼ਮ ਸ਼ਹਿਰ ਦੀ ਇਕ ਧਰਮਸ਼ਾਲਾ 'ਚ ਰਹਿਣ ਲਈ ਕਮਰੇ ਲੈਣ ਲਈ ਗਏ ਪਰ ਇਥੇ ਰੁਕੇ ਨਹੀ। ਮੁਖਤਾਰ ਅੰਸਾਰੀ ਫਰਵਰੀ 2019 ਤੋਂ ਵੀ ਪਹਿਲਾਂ ਤੋਂ ਰੂਪਨਗਰ ਜੇਲ 'ਚ ਬੰਦ ਹੈ ਪਰ ਯੂ. ਪੀ. ਦੀ ਪੁਲਸ ਅੰਸਾਰੀ 'ਤੇ ਦਰਜ ਮਾਮਲਿਆਂ 'ਚ ਅਦਾਲਤ 'ਚ ਪੇਸ਼ ਕਰਨ ਲਈ ਉਸ ਨੂੰ ਲਿਜਾਉਣਾ ਚਾਹੁੰਦੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਸੁਰੱਖਿਆ ਕਾਰਣਾਂ ਦੇ ਚੱਲਦੇ ਮੁਖਤਾਰ ਅੰਸਾਰੀ ਨੂੰ ਜੇਲ੍ਹ 'ਚ ਹੋਰਨਾਂ ਕੈਦੀਆਂ ਤੋਂ ਵੱਖਰਾ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ
ਕੋਰੋਨਾ ਮਾਮਲਿਆਂ 'ਚ ਗਿਰਾਵਟ ਆਉਣ ਨਾਲ ਕਪੂਰਥਲਾ ਜ਼ਿਲ੍ਹਾ ਵਾਸੀਆਂ 'ਚ ਜਾਗੀ ਉਮੀਦ ਦੀ 'ਕਿਰਨ'
NEXT STORY