ਚੰਡੀਗੜ੍ਹ— ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਤੀਜਾ ਅਤੇ ਆਖ਼ਰੀ ਦਿਨ ਹੈ। ਇਜਲਾਸ ਦੇ ਆਖਰੀ ਦਿਨ ਅਕਾਲੀ ਦਲ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਹੋਏ ਵੱਡੇ ਘਪਲੇ ਦੇ ਮਾਮਲੇ 'ਚ ਸਾਧੂ ਸਿੰਘ ਧਰਮਸੋਤ ਨੂੰ ਲੰਮੇ ਹੱਥੀਂ ਲਿਆ ਗਿਆ। ਇਸ ਦੌਰਾਨ ਬਿਕਰਮ ਮਜੀਠੀਆ ਵੱਲੋਂ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ 'ਗਲੀ-ਗਲੀ 'ਚ ਸ਼ੋਰ ਹੈ, ਕੈਪਟਨ ਦਾ ਸਾਧੂ ਚੋਰ ਹੈ', ਦੇ ਨਾਅਰੇ ਵੀ ਲਗਾਏ। ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਵੱਲੋਂ ਇਸ ਮੁੱਦੇ 'ਤੇ ਸੀ. ਬੀ. ਆਈ. ਦੀ ਜਾਂਚ ਮੰਗੀ ਗਈ।
ਇਹ ਵੀ ਪੜ੍ਹੋ: ਚੰਡੀਗੜ੍ਹ: ਵਿਆਹੁਤਾ ਦੀ ਕੁੱਟਮਾਰ ਕਰਕੇ ਕੀਤਾ ਲਹੁ-ਲੁਹਾਨ, ਗੱਡੀ 'ਚੋਂ ਸੜਕ 'ਤੇ ਸੁੱਟ ਨੌਜਵਾਨ ਹੋਏ ਫਰਾਰ
ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿਦਿਆਰਥੀਆਂ ਦੇ ਹੱਕ ਮਾਰਨ ਵਾਲੇ ਨੂੰ ਕੈਪਟਨ ਸਾਬ੍ਹ ਆਪਦੇ ਚੀਫ ਸੈਕਟਰੀ ਤੋਂ ਭਾਵੇਂ ਸੌਂ ਵਾਰ ਕਲੀਨ ਚਿੱਟ ਦੇ ਦੇਣ ਪਰ ਬਲਵਿੰਦਰ ਸਿੰਘ ਧਾਲੀਵਾਲ, ਜੋਕਿ ਉਸ ਮੌਕੇ ਦੇ ਡਾਇਰੈਕਟਰ ਸਨ ਅਤੇ ਸਾਧੂ ਸਿੰਘ ਧਰਮਸੋਤ, ਜਿਨ੍ਹਾਂ ਨੇ 64 ਕਰੋੜ ਦੀ ਠੱਗੀ ਮਾਰੀ ਹੈ, ਉਸ 'ਤੇ ਕਦੇ ਵੀ ਕਲੀਨ ਚਿੱਟ ਨਹੀਂ ਮਿਲ ਸਕਦੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਹੁਣ ਇਸ ਵਜ਼ੀਰ ਨੇ 60 ਕਰੋੜ ਦਾ ਚੂਨਾ ਰੋਪੜ 'ਚ ਲਗਾਇਆ। ਉਨ੍ਹਾਂ ਕਿਹਾ ਕਿ ਇਸ ਵਜ਼ੀਰ ਨੇ ਰੋਪੜ 'ਚ ਜਿਸ ਜ਼ਮੀਨ ਦੀ ਕੀਮਤ 90 ਹਜ਼ਾਰ ਸਰਕਲ ਰੇਟ ਹੈ, ਉਸ ਨੂੰ 9 ਲੱਖ 90 ਹਜ਼ਾਰ ਦੇ ਕੇ ਦੂਜੀ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ: ਧਾਰਮਿਕ ਡੇਰੇ 'ਤੇ ਬੈਠੇ ਭਰਾ ਖ਼ਿਲਾਫ਼ ਭੈਣ ਨੇ ਛੇੜੀ ਜੰਗ, ਅਫ਼ੀਮ ਖਾ ਕੇ ਪਾਠ ਕਰਨ ਦਾ ਲਾਇਆ ਦੋਸ਼
ਉਨ੍ਹਾਂ ਕਿਹਾ ਕਿ ਕਰਵਾਏ ਗਏ ਆਡਿਟ ਦੌਰਾਨ ਪਹਿਲਾਂ ਕਿਹਾ ਜਾਂਦਾ ਸੀ ਕਿ 500 ਕਰੋੜ ਦਾ ਘਪਲਾ ਹੈ, ਮਦਦ ਕਰਨ ਲਈ ਘਟਾ ਕੇ 200 ਕਰੋੜ ਕਰ ਦਿੱਤਾ ਗਿਆ। ਫਿਰ 200 ਕਰੋੜ ਨੂੰ ਵੀ ਮੁੜ ਕੇ ਉਨ੍ਹਾਂ ਕਾਲਜਾਂ ਨੂੰ ਫਿਰ ਪੈਸੇ ਦੇ ਦਿੱਤੇ ਪਰ ਐੱਸ. ਸੀ. ਵਿਦਿਆਰਥੀਆਂ ਨੂੰ ਕੋਈ ਵੀ ਪੈਸੇ ਨਹੀਂ ਦਿੱਤੇ ਗਏ। ਇਸ ਤੋਂ ਸਪਸ਼ਟ ਹੈ ਕਿ ਕਿਵੇਂ ਲੈਣ-ਦੇਣ ਕੀਤਾ ਗਿਆ ਹੈ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਕਿ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਸੀ. ਬੀ. ਆਈ. ਜਾਂਚ ਜਾਂ ਕੋਰਟ ਮਾਨੀਟਿਡ ਹੋਵੇ ਤਾਂ ਜੋ ਸਾਰਾ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਚੀਫ ਸੈਕਟਰੀ ਨੇ ਕਲੀਨ ਚਿੱਟ ਦਿੱਤੀ ਹੈ, ਉਹ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਬਿਲਕੁਲ ਚੁੱਪ ਕਰ ਗਏ ਹਨ, ਸੀ. ਬੀ. ਆਈ. ਜਾਂਚ ਨਾਲ ਸਾਰਾ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣ 'ਚ ਚੀਫ ਸੈਕਟਰੀ ਦੇ ਸ਼ਾਮਲ ਹੋਣ ਦੇ ਨਾਲ-ਨਾਲ ਪੰਜਾਬ ਦੇ ਡੀ.ਜੀ.ਪੀ. ਵੀ ਸ਼ਾਮਲ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਵੀ ਪੂਰਾ ਆਸ਼ਿਰਵਾਦ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ ਵਿਧਾਨ ਸਭਾ ਦੇ ਅੰਦਰ ਵੀ ਚੁੱਕਿਆ ਜਾਵੇਗਾ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਹੋਰ ਅਕਾਲੀ ਆਗੂ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ
ਜੁੜਵਾ ਭੈਣਾਂ ਦੇ ਡਾਕਟਰ ਬਣਨ ਦੇ ਸੁਫ਼ਨੇ ਨੂੰ ਪਿਆ ਬੂਰ, ਨੀਟ ਦੇ ਨਤੀਜੇ 'ਚ ਮਾਰੀਆਂ ਮੱਲਾਂ
NEXT STORY