ਗੁਰਦਾਸਪੁਰ (ਗੁਰਪ੍ਰੀਤ ਚਾਵਲਾ): 4 ਸਾਲ ਪਹਿਲਾਂ ਸ਼੍ਰੀ ਭੈਣੀ ਸਾਹਿਬ 'ਚ ਨਾਮਧਾਰੀ ਸੰਪਰਦਾਇ ਦੀ ਮੁਖੀ ਮਾਤਾ ਚੰਦ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਦੋਸ਼ੀ ਅੱਜ ਤੱਕ ਗ੍ਰਿਫਤਾਰ ਨਹੀਂ ਹੋਏ। ਅੱਜ ਗੁਰਦਾਸਪੁਰ 'ਚ ਨਾਮਧਾਰੀ ਸੰਪਰਦਾਇ ਵਲੋਂ ਰੋਸ ਮਾਰਚ ਕੱਢ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਭਾਰਤ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਮਧਾਰੀ ਸੰਪਰਦਾਇ ਦੇ ਨੇਤਾਵਾਂ ਨੇ ਦੱਸਿਆ ਕਿ 4 ਅਪ੍ਰੈਲ 2016 ਨੂੰ ਸ਼੍ਰੀ ਭੈਣੀ ਸਾਹਿਬ 'ਚ 2 ਮੋਟਰਸਾਈਕਲ ਸਵਾਰ ਨਕਾਬਪੋਸ਼ ਬੰਦਿਆਂ ਨੇ ਮਾਤਾ ਚੰਦ ਕੌਰ ਦੇ ਕਤਲ ਨੂੰ ਅੰਜਾਮ ਦਿੱਤਾ ਸੀ। ਇਹ ਕਾਤਲ ਕਿੱਥੋਂ ਆਏ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਲੱਗਾ। ਨੇਤਾਵਾਂ ਦਾ ਕਹਿਣਾ ਹੈ ਕਿ ਸੀ.ਬੀ.ਆਈ. ਕਾਂਗਰਸ ਨੇਤਾ ਐੱਚ.ਐੱਸ. ਹੰਸਪਾਲ ਦੇ ਅਧੀਨ ਕੰਮ ਕਰ ਰਹੀ ਹੈ ਜਾਂ ਫਿਰ ਪੈਸੇ ਲੈ ਕੇ ਮਾਤਾ ਚੰਦ ਕੌਰ ਦੇ ਕਾਤਲ ਨੂੰ ਨਹੀਂ ਫੜ੍ਹਿਆ ਜਾ ਰਿਹਾ ਜਾਂ ਫਿਰ ਕੋਈ ਹੋਰ ਰਾਜਨੀਤੀ ਦਬਾਅ ਦੇ ਹੇਠਾਂ ਆ ਕੇ ਜਾਣ-ਬੁੱਝ ਕੇ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ, ਜਿਸ ਕਾਰ ਅੱਜ ਉਨ੍ਹਾਂ ਨੂੰ ਸੜਕਾਂ ਤੇ ਉਤਰ ਕੇ ਇਨਸਾਫ ਦੇ ਲਈ ਰੋਸ ਪ੍ਰਦਰਸ਼ਨ ਕਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਭਾਰਤ ਸਰਕਾਰ ਦੇ ਨਾਂ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।
ਪਤਨੀ ਅਤੇ ਗਰਭ ’ਚ ਪਲ ਰਹੇ ਬੱਚਿਆਂ ਦੀ ਮੌਤ ਤੋਂ ਦੁੱਖੀ ਪਤੀ ਨੇ ਵੀ ਨਿਗਲਿਆ ਜ਼ਹਿਰ
NEXT STORY