ਸ਼ਾਹਕੋਟ, (ਅਰੁਣ)- ਸੇਵਾ ਪਿਆਰ ਅਤੇ ਸਦਭਾਵ ਦੀ ਮੂਰਤ ਪੰਜਾਬ ਕੇਸਰੀ ਗਰੁੱਪ ਦੀ ਸਾਬਕਾ ਡਾਇਰੈਕਟਰ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਤੀਜੀ ਬਰਸੀ ਨੂੰ ਸਮਰਪਿਤ ਮੁਫਤ ਮੈਡੀਕਲ ਚੈੱਕਅਪ ਕੈਂਪ 7 ਜੁਲਾਈ 2018 ਨੂੰ ਸਵੇਰੇ 9 ਵਜੇ ਤੋਂ 1 ਵਜੇ ਤਕ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮੇਨ ਬਾਜ਼ਾਰ ਸ਼ਾਹਕੋਟ ਵਿਖੇ ਲਗਾਇਆ ਜਾ ਰਿਹਾ ਹੈ।
ਜਿਸ ਦੌਰਾਨ ਸਿਵਲ ਹਸਪਤਾਲ ਸ਼ਾਹਕੋਟ ਦੇ ਸੀਨੀਅਰ ਮੈਡੀਕਲ ਅਫਸਰ ਦਵਿੰਦਰ ਕੁਮਾਰ ਸਮਰਾ ਦੀ ਅਗਵਾਈ 'ਚ ਡਾਕਟਰ ਨਿਤੀਨ ਕੌਲ ਐੱਮ. ਬੀ. ਬੀ. ਐੱਸ., ਡਾ. ਰੌਸ਼ਨ ਲਾਲ ਐੱਮ. ਬੀ. ਬੀ. ਐੱਸ., ਅਰੋੜਾ ਕਲੀਨਿਕ ਐਂਡ ਐਕਸਰੇ ਤੋਂ ਹੱਡੀਆਂ ਦੇ ਮਾਹਿਰ ਡਾ. ਬਲਦੇਵ ਅਰੋੜਾ (ਡੀ. ਐੱਚ. ਐੱਮ. ਐੱਸ.), ਡਾ. ਸ਼ਿੰਪਾ (ਬੀ. ਪੀ. ਐੱਚ. ਟੀ.) ਅਤੇ ਭੱਲਾ ਡੈਂਟਲ ਕਲੀਨਿਕ ਦੇ ਡਾ. ਗੌਰਵ ਭੱਲਾ ਮਰੀਜ਼ਾਂ ਦੀ ਜਾਂਚ ਕਰਨਗੇ। ਕੈਂਪ ਦੌਰਾਨ ਲੋੜਵੰਦਾਂ ਦੇ ਬੀ. ਪੀ., ਬਲੱਡ ਸ਼ੂਗਰ ਅਤੇ ਈ. ਸੀ. ਜੀ. ਆਦਿ ਟੈਸਟ, ਸੀਨੀਅਰ ਲੈਬ ਟੈਕਨੀਸ਼ੀਅਨ ਕਮਲਜੀਤ ਸਿੰਘ ਅਤੇ ਲੈਬ ਟੈਕਨੀਸ਼ੀਅਨ ਸੁਧੀਰ ਨਾਹਰ ਦੀ ਅਗਵਾਈ 'ਚ ਮੁਫਤ ਕੀਤੇ ਜਾਣਗੇ।
ਮੁੱਖ ਮੰਤਰੀ, ਮੰਤਰੀਆਂ ਤੇ ਸੀਨੀਅਰ ਅਫ਼ਸਰਾਂ ਦਾ ਵੀ ਹੋਵੇ 'ਡੋਪ ਟੈਸਟ'
NEXT STORY