ਮਲੋਟ (ਜੁਨੇਜਾ) - ਪਿੰਡ ਭੀਟੀਵਾਲਾ ਵਿਖੇ ਕੁਝ ਗਲਤ ਅਨਸਰਾਂ ਨੇ ਨਸ਼ੇ ਵਾਲੀ ਦਵਾਈ ਨਾ ਮਿਲਣ 'ਤੇ ਇਕ ਮੈਡੀਕਲ ਸਟੋਰ ਵਿਚ ਦਾਖਲ ਹੋ ਕੇ ਉਸਦੀ ਦੁਕਾਨ ਦੀ ਭੰਨ-ਤੋੜ ਕੀਤੀ ਹੈ। ਬੇਅੰਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਰੋੜਾਂਵਾਲੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸਦਾ ਪਿੰਡ ਭੀਟੀਵਾਲਾ ਵਿਖੇ ਸਿੱਧੂ ਮੈਡੀਕਲ ਹਾਲ ਹੈ। ਬੀਤੀ ਰਾਤ ਪਿੰਡ ਦੇ ਤਿੰਨ ਨੌਜਵਾਨਾਂ ਨੇ ਦੁਕਾਨ 'ਤੇ ਆ ਕੇ ਝਗੜਾ ਕੀਤਾ ਅਤੇ ਉਸਦੀ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ। ਸ਼ਿਕਾਇਤਕਰਤਾ ਅਨੁਸਾਰ ਕੈਮਿਸਟ ਐਸੋਸੀਏਸ਼ਨ ਵਲੋਂ ਲਏ ਫੈਸਲੇ ਅਨੁਸਾਰ ਮੈਡੀਕਲ 'ਤੇ ਕੋਈ ਵੀ ਪ੍ਰਤੀਬੰਧਤ ਦਵਾਈ ਜਾਂ ਨਸ਼ੇ ਵਾਲੀ ਦਵਾਈ ਨਹੀਂ ਵੇਚਦੇ ਪਰ ਕੁਝ ਨੌਜਵਾਨਾਂ ਵੱਲੋਂ ਅਜਿਹੀਆਂ ਦਵਾਈਆਂ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਬੰਧੀ ਜਦੋਂ ਉਸ ਨੇ ਨਾਂਹ ਕਰ ਦਿੱਤੀ ਤਾਂ ਉਕਤ ਨੌਜਵਾਨਾਂ ਨੇ ਉਸਦੀ ਦੁਕਾਨ ਦੀ ਤੋੜ-ਭੰਨ ਕਰ ਦਿੱਤੀ।
ਇਸ ਸਬੰਧੀ ਲੰਬੀ ਥਾਣੇ ਦੇ ਮੁੱਖ ਅਫਸਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਓਧਰ , ਮਲੋਟ ਵਿਖੇ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਵਿਚ ਪ੍ਰਧਾਨ ਰਜਿੰਦਰ ਜੁਨੇਜਾ ਅਤੇ ਸਕੱਤਰ ਗੁਰਬਿੰਦਰ ਲਵਲੀ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਪੁਲਸ ਅਧਿਕਾਰੀਆਂ ਤੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਸਹੁਰਿਆਂ ਵੱਲੋਂ ਜਵਾਈ ਦੀ ਕੁੱਟ-ਮਾਰ
NEXT STORY