ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੈਕਿੰਗ ਦੌਰਾਨ ਅੱਜ ਨਵਾਂਸ਼ਹਿਰ ਦੇ ਇਕ ਮੈਡੀਕਲ ਸਟੋਰ ਤੋਂ 14,500 ਰੁਪਏ ਦੀਆਂ ਸ਼ਡਿਊਲ ਐੱਚ-1, ਫਿਜ਼ੀਸ਼ੀਅਨ ਸੈਂਪਲ ਦਵਾਈਆਂ ਤੇ ਮਿਆਦ ਪੁੱਗਾ ਚੁੱਕੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ।
ਡਰੱਗ ਕੰਟਰੋਲ ਅਫ਼ਸਰ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਬੀ.ਕੇ. ਮੈਡੀਕੋਜ਼ ਨਵਾਂਸ਼ਹਿਰ ਦੀ ਚੈਕਿੰਗ ਦੌਰਾਨ 30 ਦਵਾਈਆਂ, ਜੋ ਕਿ ਲੱਗਭੱਗ 14,500 ਰੁਪਏ ਮੁੱਲ ਦੀਆਂ ਹਨ, ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਸਟੋਰ ਨੂੰ ਡਰੱਗ ਤੇ ਕਾਸਮੈਟਿਕਸ ਐਕਟ ਦੀ ਉਲੰਘਣਾ ਤਹਿਤ ਜ਼ੋਨਲ ਲਾਇਸੈਂਸਿੰਗ ਅਥਾਰਟੀ ਵੱਲੋਂ ਜਿੱਥੇ ਸ਼ੋ-ਕਾਜ਼ ਨੋਟਿਸ ਜਾਰੀ ਹੋਵੇਗਾ, ਉੱਥੇ ਹੀ ਅਦਾਲਤ ’ਚ ਪਹੁੰਚ ਕਰ ਕੇ ਬਰਾਮਦ ਕੀਤੀਆਂ ਦਵਾਈਆਂ ਦੀ ਖੇਪ ਦੀ ਕਸਟਡੀ ਲਈ ਜਾਵੇਗੀ।
ਡੀ.ਐੱਮ.ਸੀ. ਨੇ ਸਿਵਲ ਹਸਪਤਾਲ ਦੇ ਗੇਟ ਨੂੰ ਲਵਾਇਆ ਤਾਲਾ
NEXT STORY