ਹੁਸ਼ਿਆਰਪੁਰ (ਘੁੰਮਣ) : ਹਾਲ ਹੀ ਵਿਚ ਯੂਕ੍ਰੇਨ ਤੋਂ ਸੁਰੱਖਿਅਤ ਹੁਸ਼ਿਆਰਪੁਰ ਪਰਤੀ ਮੈਡੀਕਲ (ਐੱਮ. ਬੀ. ਬੀ. ਐੱਸ.) ਤੀਸਰੇ ਸਾਲ ਦੀ ਵਿਦਿਆਰਥਣ ਨਲਿਨੀ ਆਹਲੂਵਾਲੀਆ ਨਾਲ ਪੰਜਾਬ ਭਾਜਪਾ ਦੇ ਪ੍ਰਮੁੱਖ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਮੁਲਾਕਾਤ ਕੀਤੀ। ਉਨ੍ਹਾਂ ਪਿੰਡ ਖੜਕਾਂ ਵਿਖੇ ਸਥਿਤ ਰਿਸ਼ੀ ਆਹਲੂਵਾਲਿਆ ਦੇ ਘਰ ਪਹੁੰਚ ਕੇ ਪਰਿਵਾਰਕ ਮੈਬਰਾਂ ਨਾਲ ਮੁਲਾਕਾਤ ਕਰਕੇ ਯੂਕ੍ਰੇਨ ਤੋਂ ਭਾਰਤੀਆਂ ਦੀ ਵਾਪਸੀ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਨਲਿਨੀ ਅਤੇ ਉਸਦੇ ਪਰਿਵਾਰਿਕ ਮੈਬਰਾਂ ਅਮਰਜੀਤ ਸਿੰਘ ਆਹਲੂਵਾਲੀਆ, ਜਸਦੇਵ ਸਿੰਘ ਆਹਲੂਵਾਲੀਆ ਅਤੇ ਰਿਸ਼ੀ ਆਹਲੂਵਾਲੀਆ (ਪਿਤਾ) ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਘਰ ਪਹੁੰਚੀ ਨਲਿਨੀ ਨੇ ਦੱਸਿਆ ਕਿ ਯੂਕ੍ਰੇਨ-ਰੂਸ ਦੀ ਲੜਾਈ ਵਿਚ ਉਥੋਂ ਸੁਰੱਖਿਅਤ ਆਪਣੀ ਜਾਨ ਬਚਾਅ ਕੇ ਭਾਰਤ ਪੁੱਜਣਾ ਬਹੁਤ ਹੀ ਮੁਸ਼ਕਲ ਕੰਮ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਭਾਵ ਅਤੇ ਕੇਂਦਰ ਸਰਕਾਰ ਦੀ ਸਿਆਸਤੀ ਵਿਵਸਥਾ ਦੇ ਚੱਲਦਿਆਂ ਤਿਰੰਗੇ ਦੀ ਆੜ ਵਿਚ ਸਿਰਫ ਵਿਦਿਆਰਥੀਆਂ ਨੂੰ ਜੀਵਨਦਾਨ ਹੀ ਨਹੀਂ ਮਿਲਿਆ ਸਗੋਂ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਵੀ ਸੰਭਵ ਹੋਈ ਹੈ।
ਉਨ੍ਹਾਂ ਕਿਹਾ ਕਿ ਤਿਰੰਗਾ ਲੈ ਕੇ ਚੱਲਣ ਵਾਲੇ ਸਾਰੇ ਲੋਕਾਂ ਨੂੰ ਰੂਸ ਅਤੇ ਯੂਕ੍ਰੇਨ ਦੋਨਾਂ ਦੇਸ਼ਾਂ ਦੀਆਂ ਸੈਨਾਵਾਂ ਅਤੇ ਪ੍ਰਸ਼ਾਸਨ ਘਰ ਵਾਪਸੀ ਦਾ ਰਸਤਾ ਸਾਫ਼ ਕਰ ਰਹੇ ਸਨ। ਤੀਕਸ਼ਣ ਸੂਦ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਹਾ ਪੂਰੀ ਦੁਨੀਆਂ ਮੰਨਦੀ ਹੈ। ਆਹਲੂਵਾਲੀਆ ਪਰਿਵਾਰ ਨੇ ਉਨ੍ਹਾਂ ਦੀ ਬੇਟੀ ਦੇ ਸੁਰੱਖਿਅਤ ਘਰ ਪਹੁੰਚਣ ’ਤੇ ਭਾਜਪਾ ਆਗੂਆਂ ਸਮੇਤ ਸ੍ਰੀ ਮੋਦੀ ਦਾ ਧੰਨਵਾਦ ਪ੍ਰਗਟ ਕੀਤਾ।
ਯੂਕ੍ਰੇਨ ਵਿਚ ਫਸੇ ਵਿਦਿਆਰਥੀਆਂ ਦੀ ਮੱਦਦ ਲਈ ਹੰਗਰੀ ਰਹਿੰਦੇ ਭਾਰਤੀਆਂ ਨੇ ਹੱਥ ਵਧਾਏ
NEXT STORY