ਜਲੰਧਰ : ਭਗਤੀ ਅੰਦੋਲਨ ਦੇ ਆਦਿ ਮਹਾਪੁਰਸ਼ਾਂ ਸੰਤਾਂ ਅਤੇ ਗੁਰੂ ਸਾਹਿਬਾਨਾਂ ਦੀ ਰਹਿਨੁਮਾਈ ਹੇਠ ‘ਮੀਰਾਂ ਚੱਲੀ ਸਤਿਗੁਰੂ ਦੇ ਧਾਮ’ ਸਾਂਝੀਵਾਲਤਾ ਯਾਤਰਾ ਕੱਢੀ ਜਾ ਰਹੀ ਹੈ। ਇਹ ਯਾਤਰਾ ਸ਼ੁੱਕਰਵਾਰ 4 ਨਵੰਬਰ ਨੂੰ ਰਾਜਸਥਾਨ ਦੇ ਮੇੜਤਾ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚੋਂ ਹੁੰਦੀ ਹੋਈ, ਚੰਡੀਗੜ੍ਹ ਦੇ ਰਸਤੇ ਹਰਿਆਣਾ ਪੁੱਜੇਗੀ ਅਤੇ 4 ਦਸੰਬਰ ਨੂੰ ਹਰਿਆਣਾ ਦੇ ਕਪਾਲ ਮੋਚਨ ਵਿਚ ਹੀ ਸਮਾਪਤ ਹੋਵੇਗੀ। ਸਾਂਝੀਵਾਲਤਾ ਯਾਤਰਾ 2022 ਸਬੰਧੀ ਅੱਜ ਪੰਜਾਬ ਕੇਸਰੀ ਦੇ ਸੰਯੁਕਤ ਸੰਪਾਦਕ ਅਵਿਨਾਸ਼ ਚੋਪੜਾ ਜੀ ਨੇ ਪੋਸਟਰ ਰਿਲੀਜ਼ ਕੀਤਾ। ਇਸ ਦੌਰਾਨ ਯਾਤਰਾ ਆਯੋਜਨ ਕਮੇਟੀ ਜਲੰਧਰ ਦੇ ਸੰਯੋਜਕ ਰਮੇਸ਼ ਸ਼ਰਮਾ ਅਤੇ ਪ੍ਰਚਾਰ ਮੁਖੀ ਸੁਸ਼ੀਲ ਸੈਣੀ ਵੀ ਮੌਜੂਦ ਰਹੇ।
ਯਾਤਰਾ ਕਮੇਟੀ ਦੇ ਮੈਂਬਰ ਪ੍ਰਮੋਦ ਕੁਮਾਰ ਨੇ ਯਾਤਰਾ ਦੇ ਉਦੇਸ਼ ਬਾਰੇ ਦੱਸਿਆ ਕਿ ਸੰਤਾਂ ਵਲੋਂ ਇਹ ਯਾਤਰਾ ਸਮਾਜ ਵਿਚ ਸਾਂਝੀਵਾਲਤਾ ਦਾ ਸੰਦੇਸ਼ ਦੇਣ ਲਈ ਹੈ। ਇਹ ਯਾਤਰਾ ਵੱਖ-ਵੱਖ ਸੂਬਿਆਂ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ ਵਿਚ ਵੀ ਜਾਵੇਗੀ।
ਇਹ ਯਾਤਰਾ 4 ਨਵੰਬਰ ਨੂੰ ਰਾਜਸਥਾਨ ਦੇ ਮੇੜਤਾ ਤੋਂ ਸੰਤਾਂ ਦੀ ਅਗਵਾਈ ਵਿਚ ਸ਼ੁਰੂ ਹੋਵੇਗੀ। 8 ਨਵੰਬਰ ਨੂੰ ਇਹ ਯਾਤਰਾ ਪੰਜਾਬ ਪੁੱਜੇਗੀ ਅਤੇ 24 ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਜਾਵੇਗੀ। ਕੁੱਲ 33 ਦਿਨ ਤਕ ਚੱਲਣ ਵਾਲੀ ਇਹ ਯਾਤਰਾ 4 ਦਿਨ ਰਾਜਸਥਾਨ, 16 ਦਿਨ ਪੰਜਾਬ ਵਿਚ, 1 ਦਿਨ ਜੰਮੂ-ਕਸ਼ਮੀਰ ਵਿਚ, ਦੋ ਦਿਨ ਹਿਮਾਚਲ, 10 ਦਿਨ ਹਰਿਆਣਾ ਵਿਚ ਜਾਵੇਗੀ। ਯਾਤਰਾ ਵਿਚ 15 ਤੋਂ 20 ਵਾਹਨ ਅਤੇ 50 ਸੰਤ ਪਾਲਕੀ ਸਾਹਿਬ ਦੇ ਨਾਲ ਚੱਲਣਗੇ।
ਇਹ ਖ਼ਬਰ ਵੀ ਪੜ੍ਹੋ - DRT ਦਾ ਫ਼ੈਸਲਾ : ਆਮਦਨ ਕਰ ਤੇ ਬੈਂਕ ਦੇ ਭੁਗਤਾਨ ਲਈ ਕੀਤੀ ਜਾ ਸਕਦੀ ਹੈ ਘਰ ਦੀ ਕੁਰਕੀ
ਯਾਤਰਾ 4 ਨਵੰਬਰ ਨੂੰ ਮੇੜਤਾ, 5 ਨਵੰਬਰ ਨੂੰ ਦੇਸ਼ਨੋਖ, 6 ਨਵੰਬਰ ਨੂੰ ਖਾਜੂਵਾਲਾ, 7 ਨਵੰਬਰ ਨੂੰ ਅਨੂਪਗੜ੍ਹ, 8 ਨਵੰਬਰ ਨੂੰ ਗੰਗਾਨਗਰ, 9 ਨਵੰਬਰ ਨੂੰ ਫਾਜ਼ਿਲਕਾ, 10 ਨਵੰਬਰ ਨੂੰ ਫਿਰੋਜ਼ਪੁਰ, 11 ਨਵੰਬਰ ਨੂੰ ਮੋਗਾ, 12 ਨਵੰਬਰ ਨੂੰ ਅੰਮ੍ਰਿਤਸਰ, 13 ਨਵੰਬਰ ਨੂੰ ਧਾਰੀਵਾਲ, 14 ਨਵੰਬਰ ਨੂੰ ਸ਼ਾਹਪੁਰਕੰਢੀ, 15 ਨਵੰਬਰ ਨੂੰ ਟਾਂਡਾ, 16 ਨਵੰਬਰ ਨੂੰ ਜਲੰਧਰ, 17 ਨਵੰਬਰ ਨੂੰ ਫਿਲੌਰ, 18 ਨਵੰਬਰ ਨੂੰ ਲੁਧਿਆਣਾ, 19 ਨਵੰਬਰ ਨੂੰ ਜਗਰਾਓਂ, 20 ਨਵੰਬਰ ਨੂੰ ਰਾਮਪੁਰਾਫੂਲ, 21 ਨਵੰਬਰ ਨੂੰ ਭੀਖੀ, 22 ਨਵੰਬਰ ਨੂੰ ਸੰਗਰੂਰ, 23 ਨਵੰਬਰ ਨੂੰ ਰਾਜਪੁਰਾ, 24 ਨਵੰਬਰ ਨੂੰ ਅੰਗਮਪੁਰ ਪਹੁੰਚੇਗੀ। 25 ਅਤੇ 26 ਨਵੰਬਰ ਨੂੰ ਯਾਤਰਾ ਚੰਡੀਗੜ੍ਹ ਵਿਚ ਹੀ ਵਿਸ਼ਰਾਮ ਕਰੇਗੀ ਜਦਕਿ 27 ਨਵੰਬਰ ਨੂੰ ਹਰਿਆਣਾ ਵਿਚ ਦਾਖਲ ਹੋ ਕੇ 4 ਦਸੰਬਰ ਨੂੰ ਕਪਾਲ ਮੋਚਨ ਵਿਖੇ ਸਮਾਪਤ ਹੋਵੇਗੀ।
ਸੁਕੇਸ਼ ਚੰਦਰਸ਼ੇਖਰ ਨੂੰ ਲੈ ਕੇ ਅਕਾਲੀ ਦਲ ਨੇ ਕੇਜਰੀਵਾਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
NEXT STORY