ਪਟਿਆਲਾ (ਜੋਸਨ)-ਮੈਗਾਵਾਟ ਮੁਕੇਰੀਆਂ ਹਾਈਡਲ ਪ੍ਰਾਜੈਕਟ ਸਟੇਜ-2 ਦੋ ਗੁਣਾ ਨੌ ਦਾ ਇਕ ਯੂਨਿਟ ਚਾਲੂ ਹੋਣ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ 1.93 ਲੱਖ ਯੂਨਿਟ ਬਿਜਲੀ ਵਾਧੂ ਪੈਦਾ ਕਰੇਗਾ। ਇਸ ਨਾਲ ਕਾਰਪੋਰੇਸ਼ਨ ਵੱਲੋਂ ਰੋਜ਼ਾਨਾ 6.80 ਲੱਖ ਰੁਪਏ ਦੀ ਬੱਚਤ ਹੋਵੇਗੀ।
ਇਹ ਜਾਣਕਾਰੀ ਦਿੰਦਿਆਂ ਏ. ਵੇਨੂ ਪ੍ਰਸਾਦ ਆਈ. ਏ. ਐੱਸ, ਪ੍ਰਿੰਸੀਪਲ ਸਕੱਤਰ ਪਾਵਰ ਪੰਜਾਬ ਸਰਕਾਰ ਅਤੇ ਸੀ. ਐੱਮ. ਡੀ. ਪੀ. ਐੱਸ. ਪੀ. ਸੀ. ਐੱਲ. ਨੇ ਦੱਸਿਆ ਕਿ ਇਸ ਪ੍ਰਾਜੈਕਟ ਦੀ 9 ਮੈਗਾਵਾਟ ਦੀ ਇਕ ਯੂਨਿਟ 19 ਮਈ ਨੂੰ ਸਿਨਕਰੋਨਾਈਜ਼ ਕੀਤੀ ਗਈ।
6 ਜੂਨ, 2017 ਨੂੰ ਵਪਾਰਕ ਉਤਪਾਦਨ ਲਈ ਬਿਜਲੀ ਚਾਲੂ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ 2 ਗੁਣਾ 9 ਮੈਗਾਵਾਟ ਮੁਕੇਰੀਆਂ ਪ੍ਰਾਜੈਕਟ 'ਤੇ ਲਗਭਗ 242.43 ਕਰੋੜ ਰੁਪਏ ਖਰਚ ਹੋਏ। ਇਸ ਪ੍ਰਾਜੈਕਟ ਨੂੰ ਲਾਉਣ ਅਤੇ ਚਾਲੂ ਕਰਨ ਦਾ ਕੰਮ ਬੀ. ਐੱਚ. ਈ. ਐੱਲ. ਨੂੰ 2011 'ਚ ਸੌਂਪਿਆ ਗਿਆ ਸੀ। ਸੀ. ਐੱਮ. ਡੀ. ਨੇ ਅੱਗੇ ਦੱਸਿਆ ਕਿ ਇਸ ਪ੍ਰਾਜੈਕਟ ਵੱਲੋਂ ਉਦਪਾਦਤ ਕੀਤੀ ਜਾਂਦੀ ਬਿਜਲੀ ਦੀ ਸਮਰੱਥਾ 11 ਕੇ. ਵੀ. ਹੈ। ਵਧਾ ਕੇ 66 ਕੇ. ਵੀ. ਕਰਨ ਉਪਰੰਤ ਪਾਵਰ ਹਾਊਸ/ਐੱਮ. ਐੱਚ. ਸਟੇਜ-2 ਪੀ. ਐੱਚ-5 ਨਾਲ ਇਕ ਲਾਈਨ ਨੂੰ 66 ਕੇ. ਵੀ. ਭੱਟੀਆਂ ਜੱਟਾਂ ਸਬ-ਸਟੇਸ਼ਨ ਅਧੀਨ ਵੰਡ ਮੰਡਲ ਮੁਕੇਰੀਆਂ ਅਤੇ ਦੂਜੀ ਲਾਈਨ ਰਾਹੀਂ ਪਾਵਰ ਹਾਊਸ ਨੰ-4 ਨਾਲ ਜੋੜ ਕੇ ਗਰਿੱਡ ਨਾਲ ਜੋੜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਯੂਨਿਟ ਦੇ ਚੱਲਣ ਨਾਲ ਲਾਗੇ ਦੇ ਇਲਾਕੇ ਵਿੱਚ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣ ਸਕੇਗੀ। ਇਸ ਪ੍ਰਾਜੈਕਟ ਦਾ ਦੂਜਾ ਯੂਨਿਟ ਅਕਤੂਬਰ 2017 ਵਿੱਚ ਚਾਲੂ ਹੋ ਜਾਵੇਗਾ। ਇਸ ਤਰ੍ਹਾਂ ਮੁਕੇਰੀਆਂ ਪਾਵਰ ਹਾਊਸ ਦੀ ਕੁਲ ਉਤਪਾਦਨ ਸਮਰੱਥਾ 207 ਮੈਗਾਵਾਟ 2 ਗੁਣਾ 9 ਮੈਗਾਵਾਟ ਹੋ ਜਾਵੇਗੀ। ਇਹ ਪ੍ਰਾਜੈਕਟ ਮੁਕੇਰੀਆਂ ਹਾਈਡਲ ਚੈਨਲ 'ਤੇ ਉਸਾਰਿਆ ਗਿਆ ਹੈ।
ਬੈਂਸ ਨੇ ਕੀਤੀ ਕਾਮਨਵੈਲਥ ਖੇਡਣ ਜਾਣ ਵਾਲੀ ਜਸਪ੍ਰੀਤ ਕੌਰ ਦੀ ਮਦਦ
NEXT STORY