ਸ੍ਰੀ ਮੁਕਤਸਰ ਸਾਹਿਬ (ਪਵਨ) - ਉਪ ਜ਼ਿਲਾ ਸਿੱਖਿਆ ਅਫ਼ਸਰ ਮਨਛਿੰਦਰ ਕੌਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਚੜ੍ਹੇਵਾਨ ਤੇ ਝਬੇਲਵਾਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੜ੍ਹੇਵਾਨ ਤੇ ਸਰਕਾਰੀ ਹਾਈ ਸਕੂਲ ਡੋਡਾਵਾਲੀ ਵਿਖੇ ਮਿਡ-ਡੇ ਮੀਲ ਅਤੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਖਾਸ ਕਰ ਕੇ ਅਚਨਚੇਤ ਚੈਕਿੰਗ ਕੀਤੀ ਗਈ।
ਉਕਤ ਜਾਣਕਾਰੀ ਦਿੰਦਿਆਂ ਮਿਡ-ਡੇ ਮੀਲ ਦੇ ਲੇਖਾਕਾਰ ਰਾਹੁਲ ਬਖਸ਼ੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਡਿਪਟੀ ਮੈਡਮ ਨੇ ਸਕੂਲਾਂ ਨੂੰ ਮਿਡ-ਡੇ ਮੀਲ ਬੱਚਿਆਂ ਦੀ ਗਿਣਤੀ ਅਨੁਸਾਰ ਦੇਣ ਤੋਂ ਇਲਾਵਾ ਕੁੱਕ ਨੂੰ ਰਸੋਈ ਦੀ ਸਫ਼ਾਈ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ। ਇਸ ਚੈਕਿੰਗ ਦੌਰਾਨ ਡਾਈਟ ਦੇ ਪਿੰ੍ਰਸੀਪਲ ਹਰਜੀਤ ਸਿੰਘ ਵੀ ਹਾਜ਼ਰ ਸਨ।
ਬਟਾਲਾ ਵਿਚ ਲੜਕੀ ਨਾਲ ਹੋਈ ਛੇੜਛਾੜ ਦੇ ਮਾਮਲੇ 'ਚ ਆਇਆ ਨਵਾਂ ਮੋੜ
NEXT STORY