ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪੁਰਾਣੇ ਬੱਸ ਅੱਡੇ ਨਜ਼ਦੀਕ ਪਿੰਡ ਭਟੋਲੀ ਗੁ. ਚਰਨ ਕੰਵਲ ਸਾਹਿਬ ਦੇ ਸਾਹਮਣੇ ਭਾਖੜਾ ਨਹਿਰ ਦੇ ਨਾਲ ਬਣੇ ਇਸ਼ਨਾਨਘਾਟ 'ਚ ਡੁੱਬਣ ਕਾਰਨ ਇਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਉਕਤ ਪ੍ਰਵਾਸੀ ਮਜ਼ਦੂਰ ਜਿਸ ਦੀ ਉਮਰ 45 ਸਾਲ ਦੇ ਕਰੀਬ ਸੀ, ਦੁਪਹਿਰ ਸਮੇਂ ਸ਼ਰਾਬੀ ਹਾਲਤ 'ਚ ਇਸ਼ਨਾਨਘਾਟ ਦੀਆਂ ਪੌੜੀਆਂ 'ਚ ਬੈਠ ਕੇ ਮੂੰਹ-ਹੱਥ ਧੋ ਰਿਹਾ ਸੀ ਕਿ ਅਚਾਨਕ ਪਾਣੀ 'ਚ ਡਿੱਗ ਪਿਆ । ਮੌਕੇ 'ਤੇ ਇਕੱਠੇ ਹੋਏ ਕੁਝ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਡੂੰਘੇ ਪਾਣੀ 'ਚ ਜਾਣ ਕਾਰਨ ਲੋਕ ਉਸ ਨੂੰ ਬਚਾਉਣ 'ਚ ਅਸਫਲ ਰਹੇ। ਸੂਚਨਾ ਮਿਲਣ ਤੋਂ ਬਾਅਦ ਐੱਸ.ਐੱਚ.ਓ. ਥਾਣਾ ਸ੍ਰੀ ਕੀਰਤਪੁਰ ਸਾਹਿਬ ਇੰਸਪੈਕਟਰ ਗੁਰਦੀਪ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ । ਮੌਕੇ 'ਤੇ ਮੌਜੂਦ ਕੋਈ ਵੀ ਵਿਅਕਤੀ ਇਸ਼ਨਾਨਘਾਟ ਦੇ ਪਾਣੀ 'ਚ ਉੱਗੀ ਬੂਟੀ ਨੂੰ ਦੇਖ ਕੇ ਪਾਣੀ 'ਚ ਜਾਣ ਲਈ ਤਿਆਰ ਨਹੀਂ ਹੋਇਆ।
ਇਸ ਮੌਕੇ ਸਕੂਟਰ ਮਕੈਨਿਕ ਕਰਮਜੀਤ ਸਿੰਘ ਘੀਂਗਾ, ਜਿਸ ਨੂੰ ਜ਼ਿਲਾ ਪ੍ਰਸ਼ਾਸਨ ਸਨਮਾਨਿਤ ਵੀ ਕਰ ਚੁੱਕਾ ਹੈ, ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਨਹਿਰ 'ਚ ਜਾ ਕੇ ਉਕਤ ਪ੍ਰਵਾਸੀ ਮਜ਼ਦੂਰ ਦੀ ਲਾਸ਼ ਨੂੰ ਖਿੱਚ ਕੇ ਬਾਹਰ ਲਿਆਂਦਾ। ਪੁਲਸ ਵੱਲੋਂ ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਾਰਨ 174 ਦੀ ਕਾਰਵਾਈ ਕਰਦੇ ਹੋਏ 72 ਘੰਟੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੁਰਦਾਘਰ 'ਚ ਰਖਵਾ ਦਿੱਤਾ।
ਨਾਜਾਇਜ਼ ਸ਼ਰਾਬ ਵੇਚਣ ਦੇ ਮਾਮਲਿਆਂ 'ਚ 3 ਕਾਬੂ
NEXT STORY