ਕਪੂਰਥਲਾ— ਪਹਿਲੀ ਵਾਰ ਹੁਣ ਸੈਨਿਕ ਸਕੂਲ ਕਪੂਰਥਲਾ 'ਚ ਕੁੜੀਆਂ ਨੂੰ ਵੀ ਦਾਖ਼ਲਾ ਮਿਲਮ ਜਾ ਰਿਹਾ ਹੈ। ਰੱਖਿਆ ਮੰਤਰਾਲਾ ਨੇ ਕੁੜੀਆਂ ਨੂੰ ਸਿੱਖਿਆ ਦੇਣ ਲਈ ਦੇਸ਼ ਦੇ 28 ਸੈਨਿਕ ਸਕੂਲਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨਾਲ ਸੈਨਿਕ ਸਕੂਲ 'ਚ ਪੜ੍ਹਾਈ ਕਰਕੇ ਦੇਸ਼ ਦੀ ਸੇਵਾ ਕਰਨ ਅਤੇ ਫ਼ੌਜ ਅਫ਼ਸਰ ਬਣਨ ਦਾ ਖੁਆਬ ਸੰਜੋਣ ਵਾਲੀਆਂ ਧੀਆਂ ਦੇ ਸੁਫ਼ਨਿਆਂ ਨੂੰ ਖੰਭ ਲੱਗਣਗੇ। ਪਿਛਲੇ ਸਾਲ ਇਸ ਦਾ ਟ੍ਰਾਇਲ ਕੀਤਾ ਗਿਆ ਸੀ। ਹੁਣ ਰੱਖਿਆ ਮੰਤਰਾਲਾ ਨੇ ਦੇਸ਼ ਦੇ ਸਾਰੇ 33 ਸੈਨਿਕ ਸਕੂਲਾਂ 'ਚ ਮੁੰਡਿਆਂ ਦੇ ਨਾਲ ਹੀ ਕੁੜੀਆਂ ਨੂੰ ਵੀ ਦਾਖ਼ਲਾ ਦੇਣ ਦਾ ਫ਼ੈਸਲਾ ਕੀਤਾ ਲਿਆ ਹੈ। ਜਨਵਰੀ ਤੋਂ ਸਾਰੇ ਸੈਨਿਕ ਸਕੂਲਾਂ 'ਚ ਕੁੜੀਆਂ ਲਈ 10 ਫ਼ੀਸਦੀ ਸੀਟਾਂ ਰਾਖਵੀਆਂ ਰਹਿਣਗੀਆਂ।
ਆਗਾਮੀ ਸੈਸ਼ਨ ਲਈ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ 10 ਜਨਵਰੀ ਨੂੰ ਆਲ ਇੰਡੀਆ ਸੈਨਿਕ ਸਕੂਲ ਦਾਖ਼ਲਾ ਪੈਪਰ ਲਿਆ ਜਾ ਰਿਹਾ ਹੈ। ਦਾਖ਼ਲੇ ਲਈ ਤਿੰਨ ਦਸੰਬਰ ਤੱਕ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਕੁੜੀਆਂ ਨੂੰ ਦਾਖ਼ਲਾ ਦੇਣ ਲਈ ਰੱਖਿਆ ਮੰਤਰਾਲਾ ਵੱਲੋਂ ਪੱਤਰ ਜਾਰੀ ਹੋਣ ਤੋਂ ਬਾਅਦ ਸੈਨਿਕ ਸਕੂਲ ਕਪੂਰਥਲਾ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ: ਲਗਜ਼ਰੀ ਗੱਡੀਆਂ ਦੇ ਸ਼ੌਕੀਨ 'ਡਰੱਗ ਕਿੰਗ' ਗੁਰਦੀਪ ਰਾਣੋ ਦੀ ਪਾਰਟਨਰ ਬੀਬੀ ਹਿਮਾਚਲ ਤੋਂ ਗ੍ਰਿਫ਼ਤਾਰ
60 ਲੱਖ ਦੀ ਲਾਗਤ ਨਾਲ ਵਿਦਿਆਰਥਣਾਂ ਲਈ ਬਣੇਗਾ ਹੋਸਟਲ
60 ਲੱਖ ਰੁਪਏ ਦੀ ਲਾਗਤ ਨਾਲ ਵਿਦਿਆਰਥਣਾਂ ਲਈ ਇਕ ਵਿਸ਼ੇਸ਼ ਹੋਸਟਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨੂੰ ਪੀ. ਡਬਲਿਊ. ਡੀ. ਵੱਲੋਂ ਦਸੰਬਰ ਦੇ ਅੰਤ ਤੱਕ ਤਿਆਰ ਕਰ ਦਿੱਤਾ ਜਾਵੇਗਾ। ਸੈਨਿਕ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਪੰਜਾਬ ਆਰ. ਟੀ. ਆਈ. ਕਮਿਸ਼ਨਰ ਮਨਿੰਦਰ ਸਿੰਘ ਪੱਟੀ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਸ਼ੁਰੂਆਤ ਹੈ ਪਰ ਕੁੜੀਆਂ ਦੀਆਂ ਸੀਟਾਂ ਵਧਾਉਣੀਆਂ ਚਾਹੀਦੀਆਂ ਹਨ ਤਾਂਕਿ ਉਹ ਖ਼ੁਦ ਨੂੰ ਆਈਸੋਲੇਟ ਮਹਿਸੂਸ ਕਰਨ ਦੀ ਬਜਾਏ ਪੂਰੀ ਸਮਰਥਾ ਅਤੇ ਯੋਗਤਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕਰਨ ਦੇ ਯੋਗ ਬਣ ਸਕਨ।
ਇਹ ਵੀ ਪੜ੍ਹੋ: ਕਤਲ ਕੀਤੇ ਡੇਰਾ ਪ੍ਰੇਮੀ ਦਾ ਪਰਿਵਾਰ ਵੱਲੋਂ ਸਸਕਾਰ ਕਰਨ ਤੋਂ ਇਨਕਾਰ, ਲਾਸ਼ ਸੜਕ 'ਤੇ ਰੱਖ ਲਾਇਆ ਜਾਮ
ਸੈਨਿਕ ਸਕੂਲ ਕਪੂਰਥਲਾ ਦੇ ਪ੍ਰਿੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਨੇ ਦੱਸਿਆ ਕਿ ਰੱਖਿਆ ਮੰਤਰਾਲਾ ਤੋਂ ਵਿਦਿਆਰਥਣਾਂ ਦੇ ਦਾਖ਼ਲੇ ਦੀ ਮਨਜ਼ੂਰੀ ਮਿਲ ਚੁੱਕੀ ਹੈ। ਪ੍ਰਵੇਸ਼ ਪ੍ਰੀਖਿਆ ਲਈ ਅਰਜ਼ੀਆਂ ਸ਼ੁਰੂ ਹੋ ਗਈਆਂ ਹੈ। ਆਖ਼ਰੀ ਮਿਤੀ 3 ਦਸੰਬਰ ਹੈ। 10 ਜਨਵਰੀ ਨੂੰ ਪ੍ਰਵੇਸ਼ ਪ੍ਰੀਖਿਆ ਆਯੋਜਿਤ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ: ਪ੍ਰਾਈਵੇਟ ਹਸਪਤਾਲ ਦੀ ਵੱਡੀ ਲਾਪਰਵਾਹੀ: ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਮ੍ਰਿਤਕ ਦੇਹਾਂ ਬਦਲੀਆਂ
ਇਹ ਵੀ ਪੜ੍ਹੋ: ਗੋਰਾਇਆ 'ਚ ਵੱਡੀ ਵਾਰਦਾਤ, ਰਾਤੋ-ਰਾਤ ਕੈਨਰਾ ਬੈਂਕ ਦੇ ATM ਨੂੰ ਲੁੱਟ ਕੇ ਲੈ ਗਏ ਲੁਟੇਰੇ
ਕਿਸਾਨ ਅੰਦਲੋਨ ਦੇ ਦਿੱਲੀ ਚੱਲੋ ਮੋਰਚੇ ਦੀ ਲਾਮਬੰਦੀ ਲਈ ਕਿਸਾਨ ਬੀਬੀਆਂ ਨੇ ਸੰਭਾਲੀ ਕਮਾਂਡ
NEXT STORY