ਪਟਿਆਲਾ,(ਰਾਜੇਸ਼) : ਜ਼ਿਲਾ ਪ੍ਰਸ਼ਾਸਨ ਨੇ ਕਰਫਿਊ ਦੌਰਾਨ ਲੋਕਾਂ ਨੂੰ ਦੁੱਧ, ਕਰਿਆਨਾ ਅਤੇ ਦਵਾਈਆਂ ਜਿਹੀਆਂ ਅਹਿਮ ਵਸਤੂਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਨਾਲ ਸੰਬੰਧਿਤ ਵੱਡੀ ਗਿਣਤੀ 'ਚ ਦੁਕਾਨਦਾਰ, ਕਾਰੋਬਾਰੀਆਂ ਦੇ ਸੰਪਰਕ ਨੰਬਰਾਂ ਦੀ ਸੂਚੀ ਜਾਰੀ ਕੀਤੀ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਲੋਕ ਆਪਣੇ-ਆਪਣੇ ਇਲਾਕਿਆਂ ਦੇ ਨਾਲ ਸੰਬੰਧਿਤ ਦੁਕਾਨਦਾਰਾਂ/ਕਾਰੋਬਾਰੀਆਂ ਨੂੰ ਕਾਲ ਕਰਕੇ ਜ਼ਰੂਰਤ ਅਨੁਸਾਰ ਵਸਤੂਆਂ ਦਾ ਆਰਡਰ ਕਰ ਸਕਦੇ ਹਨ, ਜਿਸ ਦੇ ਬਾਅਦ ਉਕਤ ਦੁਕਾਨਦਾਰ ਲੋਕਾਂ ਨੂੰ ਆਰਡਰ ਕੀਤੇ ਗਏ ਸਮਾਨ ਦੀ ਹੋਮ ਡਿਲੀਵਰੀ ਕਰਨਗੇ।
ਪੰਜਾਬ ਦੇ ਸਭ ਤੋਂ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ
NEXT STORY