ਗੁਰਦਾਸਪੁਰ, (ਦੀਪਕ, ਹਰਮਨਪ੍ਰੀਤ, ਵਿਨੋਦ)- ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅੱਜ ਗੁਰਦਾਸਪੁਰ ਸ਼ਹਿਰ ਅੰਦਰ ਸਿਹਤ ਵਿਭਾਗ ਵੱਲੋਂ ਬਰਫੀ, ਬੇਸਨ, ਖੋਅਾ, ਘਿਉ, ਪਨੀਰ ਆਦਿ ਦੇ ਸੈਂਪਲ ਭਰੇ ਗਏ।
ਇਸ ਦੌਰਾਨ ਡਾ. ਸੁਧੀਰ, ਜ਼ਿਲਾ ਸਿਹਤ ਅਫਸਰ ਦੀ ਟੀਮ ਵੱਲੋਂ ਹਨੂਮਾਨ ਚੌਕ, ਕਾਹਨੂੰਵਾਨ ਚੌਕ, ਜੇਲ ਰੋਡ, ਬਾਟਾ ਚੌਕ, ਜਹਾਜ਼ ਚੌਕ ਆਦਿ ਵਿਚ ਸੈਂਪਲ ਭਰੇ ਗਏ। ਡਾ. ਸੁਧੀਰ ਨੇ ਦੱਸਿਆ ਕਿ ਦਹੀਂ ਦਾ ਇਕ, ਦੁੱਧ ਦੇ ਚਾਰ, ਪਨੀਰ ਦੇ 8, ਬਰਫੀ ਦੇ 3, ਖੋਏ ਦੇ 4, ਮਿਲਕ ਕੇਕ ਦਾ 1, ਦੇਸੀ ਘਿਉ ਦੇ 2 ਸੈੈਂਪਲ ਭਰਨ ਉਪਰੰਤ ਸਰਕਾਰੀ ਲੈਬਾਰਟਰੀ ਵਿਚ ਭੇਜ ਦਿੱਤੇ ਹਨ। ਸੈਂਪਲਾਂ ਦੀ ਰਿਪੋਰਟ ’ਚ ਕਿਸੇ ਵੀ ਤਰ੍ਹਾਂ ਦੀ ਮਿਲਾਵਟਖੋਰੀ ਸਾਬਤ ਹੋਣ ਦੀ ਸੂਰਤ ਵਿਚ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਨਸ਼ੇ ਵਾਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਕਾਬੂ
NEXT STORY