ਲੁਧਿਆਣਾ, (ਪੰਕਜ)- ਉਦਯੋਗਪਤੀਆਂ ਨੂੰ ਬੈਂਕਾਂ ਤੋਂ ਵੱਡੇ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਦੋਸ਼ੀਆਂ ਖਿਲਾਫ ਮਾਡਲ ਟਾਊਨ ਪੁਲਸ ਨੇ ਧੋਖਾਦੇਹੀ ਦੇ ਦੋ ਕੇਸ ਦਰਜ ਕੀਤੇ ਹਨ। ਦੋਸ਼ੀਆਂ ਵਿਚ ਇਕ ਦਿੱਲੀ ਦਾ ਰਹਿਣ ਵਾਲਾ ਹੈ।
ਥਾਣਾ ਮਾਡਲ ਟਾਊਨ ਦੇ ਮੁਖੀ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਬਹਾਦਰ ਕੇ ਰੋਡ ਸਥਿਤ ਐੱਸ. ਵਿਜੇ ਨਿਟਵੀਅਰਜ਼ ਦੇ ਸੰਚਾਲਕ ਵਿਨੇ ਜੈਨ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਦੋਸ਼ੀ ਰਾਜੇਸ਼ ਕੁਮਾਰ ਪੁੱਤਰ ਰਾਜਪਾਲ ਅਤੇ ਦਿੱਲੀ ਨਿਵਾਸੀ ਆਨੰਦ ਕੇ. ਸਿੰਘ ਜੋ ਕਿ ਕੋਆਪ੍ਰੇਟਿਵ ਅਲਾਇੰਸ ਕੰਪਨੀ ਦੇ ਨਾਂ 'ਤੇ ਬੈਂਕਾਂ ਤੋਂ ਵੱਡੇ ਲੋਨ ਦਿਵਾਉਣ ਦਾ ਦਾਅਵਾ ਕਰਦੇ ਸਨ, ਨੇ ਉਨ੍ਹਾਂ ਤੋਂ 14 ਲੱਖ 60 ਹਜ਼ਾਰ ਰੁਪਏ ਦੀ ਰਕਮ ਤਾਂ ਲੈ ਲਈ ਪਰ ਲੋਨ ਨਹੀਂ ਕਰਵਾਇਆ। ਕਈ ਮਹੀਨਿਆਂ ਤੱਕ ਉਹ ਦੋਸ਼ੀਆਂ ਦੇ ਚੱਕਰ ਕੱਟਦੇ ਰਹੇ ਪਰ ਨਾ ਤਾਂ ਉਨ੍ਹਾਂ ਨੇ ਲੋਨ ਦਿਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਕੇਸ ਦੀ ਜਾਂਚ ਈ. ਓ. ਵਿੰਗ ਦੇ ਇੰਸਪੈਕਟਰ ਬੇਅੰਤ ਜੁਨੇਜਾ ਨੇ ਕੀਤੀ ਅਤੇ ਦੋਸ਼ੀਆਂ ਖਿਲਾਫ ਧੋਖਾਦੇਹੀ ਦਾ ਪਰਚਾ ਦਰਜ ਕਰਨ ਦੀ ਸਿਫਾਰਸ਼ ਕੀਤੀ।
ਦੂਜਾ ਕੇਸ ਵੀ ਇਨ੍ਹਾਂ ਦੋਵੇਂ ਦੋਸ਼ੀਆਂ ਖਿਲਾਫ ਦਰਜ ਹੋਇਆ ਹੈ। ਉਸ ਵਿਚ ਵੀ ਦੋਸ਼ੀਆਂ ਨੇ ਮਾਡਲ ਟਾਊਨ ਨਿਵਾਸੀ ਗੁਲਸ਼ਨ ਕੁਮਾਰ ਤੋਂ ਲੋਨ ਦਿਵਾਉਣ ਦੇ ਨਾਂ 'ਤੇ 25 ਲੱਖ ਦੀ ਰਕਮ ਲੈ ਲਈ ਪਰ ਲੋਨ ਨਹੀਂ ਕਰਵਾਇਆ। ਥਾਣਾ ਮੁਖੀ ਨੇ ਕਿਹਾ ਕਿ ਦੋਵੇਂ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਮੇਅਰ ਠੇਕੇਦਾਰਾਂ ਨਾਲ ਮਿਲ ਕੇ ਲਾ ਰਹੇ ਨੇ ਜਨਤਾ ਨੂੰ ਕਰੋੜਾਂ ਦਾ ਚੂਨਾ : ਬੈਂਸ
NEXT STORY