ਲੁਧਿਆਣਾ (ਸੇਠੀ) : ਜੀ.ਐੱਸ.ਟੀ ਮੋਬਾਇਲ ਵਿੰਗ ਲੁਧਿਆਣਾ ਦੀ ਟੀਮ ਵੱਲੋਂ 2 ਫਰਮਾਂ ਮੈਸਰਜ਼ ਸਿੰਘ ਸੇਲਜ਼ ਤੇ ਮੈਸਰਜ਼ ਸਪਰਾ ਇੰਟਰਪ੍ਰਾਈਜ਼ਿਜ਼ ਦੀ ਜਾਂਚ ਕੀਤੀ ਗਈ। ਇਹ ਕਾਰਵਾਈ ਵਧੀਕ ਕਮਿਸ਼ਨਰ ਪੰਜਾਬ ਆਈ.ਏ.ਐੱਸ. ਵਿਰਾਜ ਸ਼ਿਆਮਕਰਨ ਟਿੱਡਕੇ ਅਤੇ ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਪ੍ਰਦੀਪ ਕੌਰ ਢਿੱਲੋਂ ਦੀ ਅਗਵਾਈ 'ਚ ਸਟੇਟ ਟੈਕਸ ਅਫ਼ਸਰ ਮੋਬਾਇਲ ਵੱਲੋਂ ਕੀਤੀ ਗਈ, ਜਿਸ ਵਿੱਚ ਕਈ ਹੋਰ ਅਧਿਕਾਰੀ, ਇੰਸਪੈਕਟਰ ਤੇ ਪੁਲਸ ਫੋਰਸ ਵੀ ਸ਼ਾਮਲ ਰਹੀ।
ਇਹ ਵੀ ਪੜ੍ਹੋ : ਭਾਰਤੀ ਰੇਲਵੇ ਦੇ ਟੈਂਡਰਾਂ ਦੀ ਬੋਲੀ 'ਚ ਸਾਹਮਣੇ ਆਈ ਵੱਡੀ ਹੇਰਾਫੇਰੀ, ਦੋਸ਼ੀਆਂ ਨੂੰ 30 ਲੱਖ ਜੁਰਮਾਨਾ
ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਫਰਮ ਮੈਸਰਜ਼ ਸਿੰਘ ਸੇਲਜ਼ ਆਪਣੇ ਰਜਿਸਟਰਡ ਪਤੇ 'ਤੇ ਨਹੀਂ ਸੀ ਅਤੇ ਪਤਾ ਲੱਗਾ ਕਿ ਉਕਤ ਫਰਮ ਸਿਰਫ ਜਾਅਲੀ ਬਿੱਲ ਬਣਾ ਕੇ ਸਰਕਾਰ ਨਾਲ ਧੋਖਾ ਕਰ ਰਹੀ ਹੈ, ਜਦਕਿ ਦੂਜੀ ਫਰਮ ਮੈਸਰਜ਼ ਸਪਰਾ ਇੰਟਰਪ੍ਰਾਈਜ਼ਿਜ਼ ਸਰੌੜ ਰੋਡ ਮਾਲੇਰਕੋਟਲਾ ਦਾ ਵੀ ਨਿਰੀਖਣ ਕੀਤਾ ਗਿਆ, ਜਿਸ ਵਿੱਚੋਂ ਐਲੂਮੀਨੀਅਮ ਦੇ ਨਾਲ-ਨਾਲ ਸਕਰੈਪ ਦਾ ਸਟਾਕ ਵੀ ਮਿਲਿਆ ਹੈ।
ਖ਼ਬਰ ਇਹ ਵੀ : ਮੂਸੇਵਾਲਾ ਕਤਲ ਕਾਂਡ 'ਚ ਦਿੱਲੀ ਪੁਲਸ ਦਾ ਖੁਲਾਸਾ, ਉਥੇ ਹੀ 'ਰਾਜਾ' ਨਾਲ ਕਈ ਕਾਂਗਰਸੀ ਹਿਰਾਸਤ 'ਚ, ਪੜ੍ਹੋ TOP 10
ਅਧਿਕਾਰੀਆਂ ਨੇ ਦੱਸਿਆ ਕਿ ਉਕਤ ਕਾਰਵਾਈ ਹਾਲ ਹੀ 'ਚ ਮੋਬਾਇਲ ਵਿੰਗ ਵੱਲੋਂ ਜ਼ਬਤ ਕੀਤੇ ਗਏ ਤਾਂਬੇ ਦੇ ਸਕਰੈਪ ਵਾਲੇ ਇਕ ਟਰੱਕ ਤਹਿਤ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਟਰੱਕ ਦੇ ਮਾਲ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤੇ ਬਿੱਲ ਅਤੇ ਈ-ਵੇਅ 'ਚ ਕਈ ਖਾਮੀਆਂ ਪਾਈਆਂ ਗਈਆਂ, ਜਿਸ ਤੋਂ ਬਾਅਦ ਕਰੀਬ 21 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਲੁਧਿਆਣਾ ਪ੍ਰਦੀਪ ਕੌਰ ਢਿੱਲੋਂ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਟੈਕਸ ਵਸੂਲਿਆ ਜਾਵੇਗਾ ਤੇ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਿਜਲੀ ਚੋਰੀ ਦੇ ਫੜੇ 104 ਕੇਸ, 90 ਫ਼ੀਸਦੀ ਕੁਨੈਕਸ਼ਨਾਂ 'ਚ ਚੱਲਦੇ ਮਿਲੇ ਏ. ਸੀ., 82 ਲੱਖ ਤੋਂ ਵੱਧ ਜੁਰਮਾਨਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਭਾਰਤੀ ਰੇਲਵੇ ਦੇ ਟੈਂਡਰਾਂ ਦੀ ਬੋਲੀ 'ਚ ਸਾਹਮਣੇ ਆਈ ਵੱਡੀ ਹੇਰਾਫੇਰੀ, ਦੋਸ਼ੀਆਂ ਨੂੰ 30 ਲੱਖ ਜੁਰਮਾਨਾ
NEXT STORY