ਅੰਮ੍ਰਿਤਸਰ, (ਜ.ਬ.)- ਤਿੰਨ ਵੱਖ-ਵੱਖ ਮਾਮਲਿਆਂ 'ਚ ਕਬੂਤਰਬਾਜ਼ੀ ਦਾ ਧੰਦਾ ਕਰਨ ਵਾਲੇ 6 ਵਿਅਕਤੀਆਂ ਖਿਲਾਫ ਪੁਲਸ ਵੱਲੋਂ ਧੋਖਾਦੇਹੀ ਦੇ ਮਾਮਲੇ ਦਰਜ ਕੀਤੇ ਗਏ ਹਨ। ਗੁਰਬਖਸ਼ ਸਿੰਘ ਦੀ ਸ਼ਿਕਾਇਤ 'ਤੇ ਕੁਵੈਤ ਭੇਜਣ ਦਾ ਲਾਰਾ ਲਾ ਕੇ ਉਸ ਨਾਲ ਢਾਈ ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਕਰਮ ਠਾਕੁਰ ਤੇ ਉਸ ਦੇ ਪਿਤਾ ਧਰਮਪਾਲ ਠਾਕੁਰ ਵਾਸੀ ਨਾਭਾ (ਪਟਿਆਲਾ) ਖਿਲਾਫ ਥਾਣਾ ਸੀ ਡਵੀਜ਼ਨ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਮਲਕੀਤ ਸਿੰਘ ਦੀ ਸ਼ਿਕਾਇਤ 'ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਦੋਸਤਾਂ ਕੋਲੋਂ ਸਾਢੇ ਤਿੰਨ ਲੱਖ ਰੁਪਏ ਠੱਗਣ ਵਾਲੇ ਮੁਲਜ਼ਮ ਰਿਤਿਸ਼ ਪੁੱਤਰ ਅਸ਼ਵਨੀ ਕੁਮਾਰ, ਰੀਨਾ ਵਾਸੀ ਨਵਾਂ ਕੋਟ ਝਬਾਲ ਰੋਡ ਖਿਲਾਫ ਥਾਣਾ ਇਸਲਾਮਾਬਾਦ ਦੀ ਪੁਲਸ ਵੱਲੋਂ ਅਤੇ ਏਕਲਗੱਡਾ ਵਾਸੀ ਪਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਵਿਦੇਸ਼ ਭੇਜਣ ਦੇ ਸਬਜ਼ਬਾਗ ਵਿਖਾ ਕੇ ਉਸ ਨਾਲ 1 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਸਤਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਧਰਦਿਓ ਅਤੇ ਸਰਬਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਏਕਲਗੱਡਾ ਦੀ ਗ੍ਰਿਫਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।
ਲੜਕੀ ਨੂੰ ਅਗਵਾ ਕਰਨ ਵਾਲਾ ਨਿਹੰਗ ਸਿੰਘ ਮਾਸੀ ਸਣੇ ਗ੍ਰਿਫਤਾਰ
NEXT STORY