ਰਾਜਪੁਰਾ, (ਮਸਤਾਨਾ)- ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸ਼ਾਮ ਨਗਰ ਰਾਜਪੁਰਾ ਵਾਸੀ ਕਮਲੇਸ਼ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਾਲੇਰਕੋਟਲਾ ਵਾਸੀ ਤਾਜ ਖਾਂ ਨੇ ਮੇਰੇ ਕੋਲੋਂ 3 ਲੱਖ 40 ਹਜ਼ਾਰ ਰੁਪਏ ਇਹ ਕਹਿ ਕੇ ਲੈ ਲਏ ਕਿ ਉਹ ਮੇਰੇ ਪਤੀ ਨੂੰ ਵਿਦੇਸ਼ ਭੇਜ ਦਵੇਗਾ। ਉਸ ਨੇ ਮੇਰੇ ਪਤੀ ਨੂੰ ਵਿਦੇਸ਼ ਨਹੀਂ ਭੇਜਿਆ ਤੇ ਮੇਰੀ ਉਕਤ ਰਕਮ ਵਿਚੋਂ 2 ਲੱਖ 40 ਹਜ਼ਾਰ ਤਾਂ ਵਾਪਸ ਕੀਤੇ ਪਰ ਇਕ ਲੱਖ ਵਾਪਸ ਨਹੀਂ ਕੀਤਾ। ਪੁਲਸ ਨੇ ਕਮਲੇਸ਼ ਕੌਰ ਦੀ ਸ਼ਿਕਾਇਤ 'ਤੇ ਤਾਜ ਖਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
ਕੋਟ ਕਲਾਂ ਦੇ ਦਲਿਤ ਪਰਿਵਾਰਾਂ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ
NEXT STORY