ਰੂਪਨਗਰ, (ਵਿਜੇ)- ਲੱਕੜ ਦਾ ਠੇਕਾ ਦੁਆਉਣ ਦੇ ਨਾਂ 'ਤੇ 85 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਸਿਟੀ ਪੁਲਸ ਰੂਪਨਗਰ ਨੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਗੌਰਵ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਫੂਲ ਚੱਕਰ ਰੂਪਨਗਰ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਉਸ ਨੂੰ ਲੱਕੜ ਦਾ ਠੇਕਾ ਦੁਆਉਣ ਦੇ ਨਾਂ 'ਤੇ ਉਸ ਨਾਲ 85 ਲੱਖ ਰੁਪਏ ਦੀ ਠੱਗੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ.ਆਰ. ਵੱਲੋਂ ਕੀਤੀ ਗਈ ਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਰਾਜਿੰਦਰ ਕੁਮਾਰ ਉਰਫ ਰਾਜੂ ਵਾਸੀ ਚੰਦਪੁਰ ਥਾਣਾ ਬਿਲਾਸਪੁਰ, ਪੰਕਜ ਕੁਮਾਰ ਵਾਸੀ ਸਾਢੀ (ਕੰਦਰੋੜ), ਸ਼ੰਕਰ ਸ਼ਰਮਾ ਵਾਸੀ ਸਾਢੀ, ਜੀਤ ਸਿੰਘ ਉਰਫ ਟਿੰਕੂ ਪੁੱਤਰ ਗੋਬਿੰਦ ਰਾਮ ਵਾਸੀ 81-ਬੀ ਮੇਨ ਮਾਰਕੀਟ ਬਿਲਾਸਪੁਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅਗਵਾ ਕੀਤੀ ਢਾਈ ਸਾਲਾ ਮਾਸੂਮ ਨੂੰ ਪੁਲਸ ਨੇ ਕੀਤਾ ਬਿਹਾਰ ਤੋਂ ਬਰਾਮਦ
NEXT STORY