ਵੇਰਕਾ, (ਕੰਬੋ)- ਮਿੰਨੀ ਬੱਸ ਆਪ੍ਰੇਟਰ ਯੂਨੀਅਨ ਅਤੇ ਵੱਡੀਆਂ ਬੱਸਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਮਿੰਨੀ ਬੱਸ ਆਪ੍ਰੇਟਰ ਯੂਨੀਅਨ ਅੰਮ੍ਰਿਤਸਰ (ਰਜਿ.) ਦੇ ਪ੍ਰਧਾਨ ਮੇਜਰ ਸਿੰਘ ਚੋਗਾਵਾਂ ਤੇ ਜੁਆਇੰਟ ਸੈਕਟਰੀ ਸ਼ੇਰ ਸਿੰਘ ਚੋਗਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡੀਜ਼ਲ ਦੇ ਰੇਟ ਆਸਮਾਨੀ ਚਾੜ੍ਹ ਕੇ ਆਰਥਿਕ ਤੌਰ 'ਤੇ ਟਰਾਂਸਪੋਰਟਰਾਂ ਦਾ ਲੱਕ ਤੋੜ ਦਿੱਤਾ ਹੈ, ਜਿਸ ਕਰ ਕੇ ਸਾਰੇ ਦੇਸ਼ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ। ਇਸ ਮੌਕੇ ਲਾਲੀ ਦੀਪ ਬੱਸ ਵਾਲੇ, ਰੌਬਿਨ ਬੱਸ ਵਾਲੇ, ਭੋਲਾ ਸਿੰਘ ਸਕਰੀ, ਹੈਪੀ ਮਾਨ ਬੱਸ ਵਾਲੇ, ਹਰਪ੍ਰੀਤ ਟਰਾਂਸਪੋਰਟਰ, ਚੇਅਰਮੈਨ ਜਗਦੀਸ਼ ਸਿੰਘ ਵਡਾਲਾ, ਦਵਿੰਦਰ ਸਿੰਘ ਸੱਚਦੇਵਾ, ਸ਼ਮਸ਼ੇਰ ਸਿੰਘ ਚੋਗਾਵਾਂ, ਸੁਖਵਿੰਦਰ ਸਿੰਘ ਸੁੱਖੀ, ਕਾਰਜ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਚਮਕੌਰ ਸਿੰਘ, ਸੋਨੂੰ ਨਿਸ਼ਾਂਤ, ਕਸ਼ਮੀਰ ਸਿੰਘ ਚੋਗਾਵਾਂ, ਸੋਨੂੰ ਚੋਗਾਵਾਂ, ਕੁਲਦੀਪ ਸਿੰਘ ਝੰਜੋਟੀ, ਜਗਦੀਪ ਸਿੰਘ, ਮੇਜਰ ਸਿੰਘ ਢਿੱਲੋਂ, ਜਸਵੰਤ ਸਿੰਘ ਛੇਹਰਟਾ, ਜਗਜੀਤ ਸਿੰਘ ਵਰਪਾਲ, ਡਾ. ਨਰਿੰਦਰ ਕੁਮਾਰ ਆਦਿ ਨੁਮਾਇੰਦੇ ਹਾਜ਼ਰ ਸਨ।
3 ਭਗੌੜੇ ਗ੍ਰਿਫਤਾਰ
NEXT STORY