ਜਲੰਧਰ (ਜ. ਬ.) : ਸ਼ਹਿਰ ’ਚ 14 ਸਾਲ ਦੀ ਐੱਨ. ਆਰ. ਆਈ. ਲੜਕੀ ਨੂੰ ਨਸ਼ਾ ਦੇ ਕੇ ਉਸ ਨਾਲ ਗਲਤ ਕੰਮ ਕਰਨ ਦੇ ਦੋਸ਼ਾਂ ਦੀ ਥਾਣਾ ਨੰ. 1 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਮਿਲਣ ’ਤੇ ਪੁਲਸ ਨੇ ਮੁਲਜ਼ਮ ਦੇ ਘਰ ਰੇਡ ਕੀਤੀ ਤਾਂ ਉਹ ਘਰੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲਸ ਮੁਲਜ਼ਮ ਦੇ ਪਿਤਾ ਨੂੰ ਥਾਣੇ ਲੈ ਆਈ। ਮਾਮਲਾ 2 ਦਿਨ ਪੁਰਾਣਾ ਹੈ ਪਰ ਅਜੇ ਤਕ ਪੁਲਸ ਨੇ ਮੁਲਜ਼ਮ ਦੇ ਖਿਲਾਫ ਐੱਫ. ਆਈ. ਆਰ. ਦਰਜ ਨਹੀਂ ਕੀਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਐੱਨ. ਆਰ. ਆਈ. ਪਰਿਵਾਰ ਨੇ ਦੱਸਿਆ ਕਿ ਬਾਬਾ ਮੋਹਣ ਦਾਸ ਨਗਰ ਦੇ ਰਹਿਣ ਵਾਲੇ ਨੌਜਵਾਨ ਨੇ ਲੜਕੀ ਨੂੰ ਨਸ਼ਾ ਲਗਵਾਇਆ ਅਤੇ ਹੁਣ ਉਸ ਨਾਲ ਗਲਤ ਕੰਮ ਕਰ ਰਿਹਾ ਹੈ। ਦੋਸ਼ ਹੈ ਕਿ ਲੜਕਾ ਖੁਦ ਵੀ ਨਸ਼ਾ ਕਰਦਾ ਹੈ। ਨਸ਼ੇ ਦਾ ਲਾਲਚ ਦੇ ਕੇ ਉਹ ਲੜਕੀ ਨਾਲ ਗਲਤ ਕੰਮ ਕਰਦਾ ਹੈ। ਜਿਵੇਂ ਹੀ ਮਾਮਲਾ ਪੁਲਸ ਦੇ ਧਿਆਨ ਵਿਚ ਆਇਆ ਤਾਂ ਪੁਲਸ ਨੇ ਬਾਬਾ ਮੋਹਣ ਦਾਸ ਨਗਰ ਵਿਚ ਲੜਕੇ ਦੇ ਘਰ ’ਚ ਰੇਡ ਕੀਤੀ ਪਰ ਉਹ ਨਹੀਂ ਮਿਲਿਆ। ਪੁਲਸ ਦੋ ਦਿਨਾਂ ਤੋਂ ਉਸ ਦਾ ਪਿਤਾ ਨੂੰ ਥਾਣੇ ਵਿਚ ਬੁਲਾ ਰਹੀ ਹੈ ਪਰ ਲੜਕਾ ਅਜੇ ਵੀ ਫਰਾਰ ਹੈ। ਹਾਲਾਂਕਿ ਲੋਕਾਂ ਨੇ ਕਿਹਾ ਕਿ ਲੜਕੇ ਨੂੰ ਇਲਾਕੇ ਵਿਚ ਹੀ ਘੁੰਮਦਾ ਦੇਖਿਆ ਗਿਆ ਹੈ।
ਇਸ ਸਬੰਧ ਵਿਚ ਜਦੋਂ ਥਾਣਾ ਨੰ. 1 ਦੇ ਇੰਚਾਰਜ ਅਜੈਬ ਸਿੰਘ ਨੂੰ ਕਾਲ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਥਾਣਾ ਨੰ. 1 ਦੀ ਮਹਿਲਾ ਪੁਲਸ ਕਰਮਚਾਰੀ ਨਾਦਿਮ ਗਿੱਲ ਨੇ ਦੱਸਿਆ ਕਿ ਸ਼ਿਕਾਇਤ ਆਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਅਜੇ ਤਕ ਕੇਸ ਦਰਜ ਨਹੀਂ ਹੋਇਆ ਅਤੇ ਫਾਈਲ ਆਈ. ਓ. (ਜਾਂਚ ਅਧਿਕਾਰੀ) ਕੋਲ ਹੈ। ਹਾਲਾਂਕਿ ਲੋਕਾਂ ਨੇ ਕਿਹਾ ਕਿ ਲੜਕੀ ਦਾ ਮੈਡੀਕਲ ਹੋ ਚੁੱਕਾ ਹੈ ਪਰ ਪੁਲਸ ਨੇ ਮੈਡੀਕਲ ਹੋਣ ਦੀ ਵੀ ਪੁਸ਼ਟੀ ਨਹੀਂ ਕੀਤੀ।
ਮਹਾਰਾਸ਼ਟਰ 'ਚ ਆਨੰਦ ਕਾਰਜ ਮੈਰਿਜ ਐਕਟ ਲਾਗੂ, ਮਨਜਿੰਦਰ ਸਿਰਸਾ ਨੇ ਫੈਸਲੇ ਦਾ ਕੀਤਾ ਸਵਾਗਤ
NEXT STORY