ਨਵੀਂ ਦਿੱਲੀ (ਬਿਊਰੋ) : ਆਯੋਜਕਾਂ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਵਿਸ਼ਵ ਪ੍ਰਸਿੱਧ 'ਮਿਸ ਵਰਲਡ 2021' ਮੁਕਾਬਲਾ ਮੁਲਤਵੀ ਕਰ ਦਿੱਤਾ ਹੈ। ਇਹ ਫ਼ੈਸਲਾ ਇਸ ਲਈ ਲਿਆ ਗਿਆ ਕਿਉਂਕਿ ਟੈਸਟ 'ਚ ਬਹੁਤ ਸਾਰੇ ਮੁਕਾਬਲੇਬਾਜ਼ ਕੋਵਿਡ ਪਾਜ਼ੇਟਿਵ ਨਿਕਲੇ। ਇਹ ਮੁਕਾਬਲਾ ਸੈਨ ਜੁਆਨ ਦੇ ਕੋਲੀਸੀਓ ਡੀ ਪੋਰਟੋ ਰੀਕੋ ਵਿਖੇ ਵੀਰਵਾਰ ਨੂੰ ਸਮਾਪਤ ਹੋਣਾ ਸੀ ਪਰ ਫਿਲਹਾਲ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਮਿਸ ਵਰਲਡ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਕੇ ਇਹ ਐਲਾਨ ਕੀਤਾ ਹੈ।
ਰਿਪੋਰਟਾਂ ਦੇ ਅਨੁਸਾਰ, ਕੋਵਿਡ ਲਈ ਸਕਾਰਾਤਮਕ ਟੈਸਟ ਕਰਨ ਵਾਲੇ 17 ਲੋਕਾਂ 'ਚ ਭਾਰਤ ਤੋਂ ਮਨਾਸਾ ਸ਼ਾਮਲ ਹੈ। ਇਸ ਗੱਲ ਦੀ ਪੁਸ਼ਟੀ ਇੰਸਟਾਗ੍ਰਾਮ 'ਤੇ ਅਧਿਕਾਰਤ 'ਫੇਮਿਨਾ ਮਿਸ ਇੰਡੀਆ' ਪੇਜ ਨੇ ਕੀਤੀ ਹੈ। 23 ਸਾਲਾ ਮਨਸਾ ਨੂੰ ਮਿਸ 'ਇੰਡੀਆ ਵਰਲਡ 2020' ਦਾ ਤਾਜ ਪਹਿਨਾਇਆ ਗਿਆ। ਉਸ ਦਾ ਜਨਮ ਹੈਦਰਾਬਾਦ 'ਚ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ : ਉਰਫੀ ਜਾਵੇਦ ਨੇ ਨੈੱਟ ਵਾਲੀ ਡਰੈੱਸ ਪਹਿਨ ਕੇ ਕੀਤਾ ਅਜਿਹਾ ਗੰਦਾ ਇਸ਼ਾਰਾ, ਲੋਕਾਂ ਨੇ ਕਰ ਦਿੱਤੀ ਟਰੋਲ
ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਤੀਯੋਗਿਤਾ 'ਚ ਭਾਗ ਲੈਣ ਵਾਲੀਆਂ ਪ੍ਰਤਿਭਾਸ਼ਾਲੀ ਔਰਤਾਂ ਸਮੇਤ ਕੁੱਲ 17 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ 'ਚ ਆਈਸੋਲੇਸ਼ਨ 'ਚ ਪਏ 7 ਲੋਕਾਂ ਦੇ ਵੀ ਕੋਰੋਨਾ ਹੋਣ ਦੀ ਸੂਚਨਾ ਹੈ। ਇਸ ਦੇ ਨਾਲ ਹੀ, ਹੋਰ ਭਾਗੀਦਾਰਾਂ ਲਈ ਜ਼ਰੂਰੀ ਸੁਰੱਖਿਆ ਮਾਪਦੰਡ ਅਪਣਾਏ ਜਾ ਰਹੇ ਹਨ, ਤਾਂ ਜੋ ਕੋਰੋਨਾ ਦੀ ਲਾਗ ਨੂੰ ਰੋਕਿਆ ਜਾ ਸਕੇ।
'ਮਿਸ ਵਰਲਡ 2021' ਈਵੈਂਟ ਦੇ ਆਯੋਜਕਾਂ ਨੇ ਇਵੈਂਟ ਦੀ ਨਿਗਰਾਨੀ ਕਰਨ 'ਚ ਲੱਗੇ ਵਾਇਰੋਲੋਜਿਸਟਸ ਅਤੇ ਮੈਡੀਕਲ ਮਾਹਰਾਂ ਨਾਲ ਮੁਲਾਕਾਤ ਕਰਨ ਅਤੇ ਪੋਰਟੋ ਰੀਕੋ ਡਿਪਾਰਟਮੈਂਟ ਆਫ਼ ਹੈਲਥ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਵਿਸ਼ਵ ਪੱਧਰ 'ਤੇ ਟੈਲੀਵਿਜ਼ਨ ਸਮਾਪਤੀ ਸਮਾਰੋਹ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ-ਵਿੱਕੀ ਕੌਸ਼ਲ ਆਏ ਲੋਕਾਂ ਸਾਹਮਣੇ, ਵੇਖੋ ਨਵੀਂ ਵਿਆਹੀ ਅਦਾਕਾਰਾ ਦਾ ਅੰਦਾਜ਼
ਦੱਸਣਯੋਗ ਹੈ ਕਿ 'ਮਿਸ ਯੂਨੀਵਰਸ 2021' ਦਾ ਤਾਜ ਜਿੱਤਣ ਵਾਲੀ ਹਰਨਾਜ਼ ਸੰਧੂ ਹਾਲ ਹੀ 'ਚ ਭਾਰਤ ਪਰਤੀ ਹੈ। ਇਸ ਤੋਂ ਪਹਿਲਾਂ ਇਹ ਖਿਤਾਬ ਭਾਰਤੀ ਅਦਾਕਾਰਾ ਲਾਰਾ ਦੱਤਾ ਨੂੰ ਸਾਲ 2000 'ਚ ਮਿਲਿਆ ਸੀ। 21 ਸਾਲ ਬਾਅਦ ਦੇਸ਼ ਪਰਤਣ 'ਤੇ ਦੇਸ਼ ਵਾਸੀਆਂ ਨੇ ਖੁਸ਼ੀ ਮਨਾਈ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
10 ਸਾਲ ਦੀ ਚਚੇਰੀ ਭੈਣ ਨਾਲ ਜਬਰ-ਜ਼ਿਨਾਹ ਦੇ ਦੋਸ਼ 'ਚ 2 ਭਰਾ ਨਾਮਜ਼ਦ
NEXT STORY