ਲੌਂਗੋਵਾਲ (ਵਿਜੇ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਦੇ ਮਾਮਲੇ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਨੇੜੇ ਅਨਾਜ ਮੰਡੀ ਲੌਂਗੋਵਾਲ ਵਿਖੇ ਵੱਖ-ਵੱਖ ਪੰਥਕ ਜਥੇਬੰਦੀਆਂ ਵਲੋਂ ਪਿਛਲੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਧਰਨੇ ਦੇ ਚੱਲਦਿਆਂ ਅੱਜ ਇਨ੍ਹਾਂ ਜਥੇਬੰਦੀਆਂ ਦੇ ਆਗੂ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਗੱਲਬਾਤ ਕਰਨ ਅਤੇ ਮੰਗ-ਪੱਤਰ ਦੇਣ ਲਈ ਪਹੁੰਚੇ।
ਇਹ ਵੀ ਪੜ੍ਹੋ: ਅਫ਼ੀਮ ਅਤੇ ਅਸਲੇ ਸਮੇਤ ਕਾਬੂ ਕਾਂਗਰਸੀ ਦੀਆਂ ਕੈਪਟਨ ਅਤੇ ਜਾਖੜ ਨਾਲ ਵਾਇਰਲ ਤਸਵੀਰਾਂ ਨੇ ਛੇੜੀ ਨਵੀਂ ਚਰਚਾ
ਇਸ ਦੌਰਾਨ ਭਾਈ ਲੌਂਗੋਵਾਲ ਜਦੋਂ ਉਨ੍ਹਾਂ ਨੂੰ ਇਥੇ ਨਾ ਮਿਲੇ ਤਾਂ ਇਨ੍ਹਾਂ ਪੰਥਕ ਆਗੂਆਂ ਵਲੋਂ ਉਨ੍ਹਾਂ ਦੇ ਨਿਵਾਸ ਅੱਗੇ ਜਿੱਥੇ ਲੰਬਾ ਸਮਾਂ ਰੋਸ ਧਰਨਾ ਦਿੱਤਾ, ਉਥੇ ਹੀ ਉਨ੍ਹਾਂ ਆਪਣੇ ਮੰਗ-ਪੱਤਰ ਨੂੰ ਲਾਹਨਤ-ਪੱਤਰ ਦਾ ਰੂਪ ਦੇ ਕੇ ਇਸ ਨੂੰ ਉਨ੍ਹਾਂ ਦੇ ਨਿਵਾਸ ਦੇ ਮੁੱਖ ਗੇਟ ਅੱਗੇ ਚੇਪ ਦਿੱਤਾ।ਅਨਾਜ ਮੰਡੀ ਲੌਂਗੋਵਾਲ ਵਿਖੇ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਜਸ਼ਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਗੁਰਸੇਵਕ ਸਿੰਘ ਜਵਾਹਰਕੇ (ਦੋਵੇਂ ਜਨਰਲ ਸਕੱਤਰ ਅਕਾਲੀ ਦਲ ਅੰਮ੍ਰਿਤਸਰ) ਅਕਾਲੀ ਦਲ ਯੂਨਾਇਟਿਡ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਅਤੇ ਪ੍ਰੈੱਸ ਸਕੱਤਰ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਸਬੰਧੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਮਿਲ ਕੇ ਗੱਲਬਾਤ ਕਰਨ ਸਬੰਧੀ ਜਾਣਕਾਰੀ ਪਹਿਲਾਂ ਤੋਂ ਹੀ ਦਿੱਤੀ ਹੋਈ ਸੀ ਪਰ ਕਿੰਨੇ ਦੁੱਖ ਦੀ ਗੱਲ ਹੈ ਕਿ ਭਾਈ ਲੌਂਗੋਵਾਲ ਪਹੁੰਚ ਰਹੇ ਪੰਥਕ ਆਗੂਆਂ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਚਲੇ ਗਏ।
ਇਹ ਵੀ ਪੜ੍ਹੋ:ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਗਰਗ ਦਾ ਸੁਸਾਇਡ ਨੋਟ ਹੋਇਆ ਵਾਇਰਲ,ਸਾਹਮਣੇ ਆਏ ਹੈਰਾਨੀਜਨਕ ਤੱਥ
ਉਨ੍ਹਾਂ ਕਿਹਾ ਕਿ ਜੇਕਰ ਭਾਈ ਲੌਂਗੋਵਾਲ ਇਸ ਮਸਲੇ ਨੂੰ ਗੰਭੀਰ ਸਮਝਦੇ ਤਾਂ ਅੱਜ ਉਨ੍ਹਾਂ ਪੰਥਕ ਆਗੂਆਂ ਨਾਲ ਗੱਲਬਾਤ ਕਰਨ ਲਈ ਇਥੇ ਆਪਣੇ ਗ੍ਰਹਿ ਵਿਖੇ ਹੀ ਰਹਿੰਦੇ ਜਿਸ ਤੋਂ ਸਪੱਸ਼ਟ ਹੈ ਕਿ ਉਹ ਪਾਵਨ ਸਰੂਪਾਂ ਦੇ ਦੋਸ਼ੀਆਂ ਨਾਲ ਮਿਲੇ-ਜੁਲੇ ਹੋਏ ਹਨ। ਆਗੂਆਂ ਨੇ ਕਿਹਾ ਕਿ ਪੰਥਕ ਆਗੂਆਂ ਵਲੋਂ ਭਾਈ ਲੌਂਗੋਵਾਲ ਨਾਲ ਮੋਬਾਇਲ ਫੋਨ ਰਾਹੀਂ ਕੀਤੇ ਗਏ ਸੰਪਰਕ ਦੌਰਾਨ ਉਨ੍ਹਾਂ ਨੇ ਪੰਥਕ ਆਗੂਆਂ ਨੂੰ ਭਲਕੇ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਉਨ੍ਹਾਂ ਭਲਕੇ ਵੀ ਸਾਡੇ ਨਾਲ ਕੋਈ ਗੱਲਬਾਤ ਨਾ ਕੀਤੀ ਤਾਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਨਾਜ ਮੰਡੀ ਵਿਖੇ ਚੱਲ ਰਹੇ ਧਰਨੇ ਨੂੰ ਉਨ੍ਹਾਂ ਦੀ ਰਿਹਾਇਸ਼ ਦੇ ਮੁੱਖ ਗੇਟ ਅੱਗੇ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ:ਭਿਆਨਕ ਸੜਕ ਹਾਦਸੇ 'ਚ ਟਰੱਕ ਮਾਲਕ ਦੀ ਮੌਤ, 14 ਦਿਨ ਪਹਿਲਾਂ ਹੋਇਆ ਸੀ ਵਿਆਹ
ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਦਿਸ਼ਾਹੀਣ ਬੰਦ ਲਿਫਾਫਿਆਂ 'ਚ ਹੋਣ ਦੀ ਬਦੌਲਤ ਇਸ ਐੱਸ.ਜੀ.ਪੀ.ਸੀ. ਦੇ ਸਮੁੱਚੇ ਪ੍ਰਬੰਧ 'ਚ ਲੰਮੇ ਸਮੇਂ ਤੋਂ ਵੱਡੀਆਂ ਇਖਲਾਕੀ , ਧਰਮੀ ਗਿਰਾਵਟ ਨੇ ਜਨਮ ਲੈ ਲਿਆ ਹੈ । ਇਥੋਂ ਤੱਕ ਕਿ ਸਿੱਖ ਕੌਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਇਸ ਸੰਸਥਾ ਦੇ ਜਥੇਦਾਰ ਸਾਹਿਬਾਨ ਦਾ ਜੋ ਸਰਬਉੱਚ ਰੁੱਤਬਾ ਹਾਸਲ ਸੀ, ਉਸ ਰੁਤਬੇ 'ਤੇ ਇਸ ਮਹਾਨ ਸੰਸਥਾ ਦੇ ਮਾਣ-ਸਨਮਾਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਅੱਜ ਦੇ ਰੋਸ ਧਰਨੇ 'ਚ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਇਹ ਵੀ ਪੜ੍ਹੋ: ਗੈਂਗਸਟਰਾਂ ਨਾਲ ਤਾਰਾਂ ਜੁੜਨ ਕਾਰਨ 'ਮਲੋਟ' ਮੁੜ ਸੁਰਖ਼ੀਆਂ 'ਚ, ਇਹ ਘਟਨਾਵਾਂ ਬਣੀਆਂ ਚਰਚਾ ਦਾ ਵਿਸ਼ਾ
ਪੰਜਾਬ ’ਚ 121.28 ਲੱਖ ਮੀਟ੍ਰਿਕ ਟਨ ਪੁੱਜਾ ਝੋਨਾ, ਪਿਛਲੇ ਸਾਲ ਨਾਲੋਂ 33.90 ਲੱਖ ਆਮਦ ਵੱਧ
NEXT STORY