ਤਲਵੰਡੀ ਸਾਬੋ (ਮਨੀਸ਼): ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਾਹੀਨੰਗਲ ਦੇ ਦੋ ਦਿਨਾਂ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਰਜਬਾਹੇ ’ਚੋਂ ਮਿਲਣ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ।ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਾਹੀਨੰਗਲ ਦੇ ਕਮਲਜੀਤ ਸਿੰਘ ਉਰਫ ਨਿੱਕਾ ਜੋ ਕਿ ਕਾਰ ਮਕੈਨਿਕ ਦਾ ਕੰਮ ਕਰਦਾ ਹੈ ਤੇ ਸੋਮਵਾਰ ਤੋਂ ਲਾਪਤਾ ਸੀ। ਨੌਜਵਾਨ ਦੀ ਥਾਣਾ ਤਲਵੰਡੀ ਸਾਬੋ ਵਿਖੇ ਗੁੰਮਸੁੰਦਗੀ ਵੀ ਦਰਜ ਕਰਵਾਈ ਗਈ ਸੀ ਤੇ ਪਿੰਡ ਵਾਸੀ,ਪਰਿਵਾਰ ਅਤੇ ਪੁਲਸ ਵਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ‘ਆਪ’ ਹੁਣ ਸਿੱਧੂ ਦੀ ਝਾਕ ਛੱਡ ਕੇ ਐਲਾਨੇ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਨਾਂ
ਬੀਤੀ ਦੇਰ ਰਾਤ ਨੌਜਵਾਨ ਦੀ ਲਾਸ਼ ਰਾਮਾ ਮੰਡੀ ਨੇੜੇ ਰਜਬਾਹੇ ਵਿੱਚ ਮਿਲੀ, ਜਿਸ ਨੂੰ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਰਾਮਾਂ ਦੇ ਵਰਕਰਾਂ ਨੇ ਲਾਸ਼ ਨੂੰ ਰਾਜਬਾਹੇ ’ਚੋਂ ਕੱਢ ਕੇ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਡੈੱਡ ਹਾਊਸ ਵਿੱਚ ਰੱਖ ਦਿੱਤੀ ਗਈ,ਉਧਰ ਪਿੰਡ ਵਾਸੀਆਂ ਨੇ ਪਹਿਲਾਂ ਸਿਵਲ ਹਸਪਤਾਲ ਤੇ ਫਿਰ ਡੀ.ਐੱਸ.ਪੀ. ਤਲਵੰਡੀ ਸਾਬੋ ਦੇ ਦਫਤਰ ਅੱਗੇ ਧਰਨਾ ਲਗਾ ਕੇ ਪੁਲਸ ਤੇ ਢਿੱਲੀ ਕਰਵਾਈ ਦੇ ਦੋਸ਼ ਲਗਾ ਦਿੱਤੇ। ਪਿੰਡ ਵਾਸੀਆਂ ਨੇ ਕਿਹਾ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਪਰ ਪੁਲਸ ਕਾਰਵਾਈ ਕਰਨ ਦੀ ਬਜਾਏ ਟਾਈਮ ਪਾਸ ਕਰ ਰਹੀ ਹੈ।
ਇਹ ਵੀ ਪੜ੍ਹੋ : ਮਾਂ ਦੇ ਇਕਲੌਤੇ ਸਹਾਰੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਰੋ-ਰੋ ਹੋਇਆ ਬੁਰਾ ਹਾਲ
ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਨੌਜਵਾਨ ਦੇ ਕਤਲ ਦੋਸ਼ੀਆਂ ਦਾ ਪਤਾ ਕਰਕੇ ਸਖ਼ਤ ਕਰਵਾਈ ਕੀਤੀ ਜਾਵੇ,ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਪੁਲਸ ਪ੍ਰਸ਼ਾਸਨ ਦੀ ਇਸੇ ਤਰ੍ਹਾਂ ਕਰਵਾਈ ਢਿੱਲੀ ਰਹੀ ਤਾਂ ਸੰਘਰਸ ਤੇਜ਼ ਕੀਤਾ ਜਾਵੇਗਾ।ਮ੍ਰਿਤਕ ਆਪਣੇ ਪਿਛੇ ਆਪਣੀ ਪਤਨੀ ਅਤੇ ਇੱਕ ਛੋਟਾ ਬੱਚਾ ਛੱਡ ਗਿਆ ਜਦੋਂਕਿ ਮਾਮਲੇ ਵਿੱਚ ਤਲਵੰਡੀ ਸਾਬੋ ਪੁਲਸ ਅਜੇ ਕੈਮਰੇ ਸਾਹਮਣੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਰ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ : ਕਰਿਆਨਾ ਸਟੋਰ ਮਾਲਕ ਦੇ ਕਤਲ ਮਾਮਲੇ ’ਚ ਨਵਾਂ ਮੋੜ, ਕਾਤਲ ਲੁਟੇਰਿਆਂ ਦੀ ਹੋਈ ਪਛਾਣ
ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜਿਦ 'ਚ ਅਦਾ ਕੀਤੀ ਗਈ 'ਈਦ' ਦੀ ਨਮਾਜ
NEXT STORY