ਬਨੂੜ (ਗੁਰਪਾਲ) — ਇਲਾਕੇ ਨੂੰ ਮਾਡਲ ਸ਼ਹਿਰ ਬਣਾਉਣ ਲਈ ਵਿਕਾਸ ਕਾਰਜ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ, ਜਸ ਵਾਸਤੇ ਫੰਡ ਦੀ ਕੋਈ ਘਾਟ ਨਹੀਂ ਆਵੇਗੀ।
ਇਹ ਪ੍ਰਗਟਾਵਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ 2 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰ ਜਾਂ ਦੀ ਸ਼ੁਰੂਆਤ ਕਰਵਾਉਣ ਸਮੇਂ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਬਨੂੜ ਸ਼ਹਿਰ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ, ਜਿਸ ਕਾਰਨ ਸ਼ਹਿਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਕਾਂਗਰਸ ਨੇ ਸੱਤਾ 'ਚ ਆਉਂਦਿਆਂ ਹੀ ਸ਼ਹਿਰ 'ਚ ਵਿਕਾਸ ਕੰਮਾਂ ਦੀ ਝੜੀ ਲਾ ਦਿੱਤੀ ਹੈ। ਆਉਂਦੇ 3 ਮਹੀਨਿਆਂ 'ਚ 2 ਕਰੋੜ ਨਾਲ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਜਾਵੇਗੀ।
ਇਸ ਮੌਕੇ ਕੌਂਸਲ ਦੇ ਮੀਤ ਪ੍ਰਧਾਨ ਭਜਨ ਲਾਲ, ਕੁਲਵਿੰਦਰ ਭੋਲਾ, ਕੌਂਸਲਰ ਪ੍ਰੀਤੀ ਵਾਲੀਆ, ਜਸਵੰਤ ਖੱਟੜਾ ਆਦਿ ਹਾਜ਼ਰ ਸਨ।
ਸਵਾਰੀਆਂ ਨਾਲ ਭਰੀ ਬੱਸ ਪਾਣੀ 'ਚ ਡੁੱਬੀ, ਵੱਡਾ ਨੁਕਸਾਨ ਹੋਣੋਂ ਟਲਿਆ (ਵੀਡੀਓ)
NEXT STORY