ਜ਼ੀਰਾ (ਗੁਰਮੇਲ, ਅਕਾਲੀਆਂ ਵਾਲਾ) - ਸ਼ਹਿਰ ਵਾਸੀਆਂ ਦੀ ਸੇਵਾ 'ਚ ਯਤਨਸ਼ੀਲ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਵੇਰ ਦੀ ਸੈਰ ਦੌਰਾਨ ਅਚਨਚੇਤ ਮੁਹੱਲਾ ਅਗਰਵਾਲ ਵਿਖੇ ਪਹੁੰਚ ਕੇ ਸਮਾਜ ਸੇਵੀ ਅਸ਼ਵਨੀ ਕੁਮਾਰ ਗੌੜ ਦੇ ਗ੍ਰਹਿ ਵਿਖੇ ਲੋਕਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮਾਸਟਰ ਗੁਰਪ੍ਰੀਤ ਸਿੰਘ ਜੱਜ, ਐਡਵੋਕੇਟ ਨਵਦੀਪ ਸਿੰਘ ਕਰੀਰ, ਸਤਪਾਲ ਨਰੂਲਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਰੋਕੀ ਕਥੂਰੀਆ, ਪ੍ਰਿਤਪਾਲ ਸਿੰਘ ਕਾਕਾ ਜ਼ੈਲਦਾਰ, ਸੁਮਿਤ ਨਰੂਲਾ ਜੁਆਇੰਟ ਸਕੱਤਰ ਪੰਜਾਬ ਸ਼ੈਲਰ ਐਸੋਸੀਏਸ਼ਨ ਆਦਿ ਹਾਜ਼ਰ ਸਨ।
ਮੁਹੱਲਾ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਵਿਧਾਇਕ ਜ਼ੀਰਾ ਨੂੰ ਜਾਣੂ ਕਰਵਾਉਂਦੇ ਹੋਏ ਮੰਗ ਕੀਤੀ ਕਿ ਸਫ਼ਾਈ ਪ੍ਰਬੰਧਾਂ ਵਿਚ ਸੁਧਾਰ, ਮੁਹੱਲੇ ਦੀਆਂ ਸਟਰੀਟ ਲਾਈਟਾਂ, ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ, ਜਿਸ 'ਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਗੁਰਪ੍ਰੀਤ ਸਿੰਘ ਜੱਜ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਕੀਤਾ ਜਾਵੇਗਾ।
ਵਾਲਮੀਕਿ ਧਰਮ ਸਮਾਜ ਭਾਵਾਧਾਸ ਦੇ ਫਲੈਕਸ ਬੋਰਡ ਫਾੜਨ 'ਤੇ ਵਾਲਮੀਕਿ ਸਮਾਜ 'ਚ ਰੋਸ
NEXT STORY