ਫਰੀਦਕੋਟ (ਜਗਤਾਰ) - ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਤੁਰੇ ਸਾਂਝਾ ਮੋਰਚਾ ਅਧਿਆਪਕਾਂ ਵਲੋਂ ਫਰਦੀਕੋਟ 'ਚ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਵਿਧਾਇਕ ਦੀ ਕੋਠੀ ਦਾ ਘਿਰਾਓ ਕਰਦਿਆਂ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਹਾਲਾਂਕਿ ਇਸ ਸਮੇਂ ਵਿਧਾਇਕ ਸ਼ਹਿਰ 'ਚ ਮੌਜੂਦ ਨਹੀਂ ਸਨ ਫਿਰ ਵੀ ਅਧਿਆਪਕਾਂ ਵਲੋਂ ਇਕ ਘੰਟੇ ਦੇ ਕਰੀਬ ਵਿਧਾਇਕ ਦੀ ਕੋਠੀ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਵਿਧਾਇਕ ਦੇ ਪੀ.ਏ. ਨੇ ਅਧਿਆਪਕਾਂ ਕੋਲੋਂ ਮੰਗ ਪੱਤਰ ਲੈ ਕੇ ਧਰਨਾ ਸਮਾਪਤ ਕਰਵਾਇਆ।
ਦੱਸ ਦੇਈਏ ਕਿ ਅਧਿਆਪਕਾਂ ਵਲੋਂ ਠੇਕੇ 'ਤੇ ਭਰਤੀ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਵਲੋਂ ਤਨਖਾਹ 'ਚ ਕੀਤੀ ਕਟੌਤੀ ਨੂੰ ਮੁੜ ਬਹਾਲ ਕਰਵਾਉਣ ਲਈ ਲਗਾਤਾਰ ਸੰਘਰਸ਼ ਵਿੱਢਿਆ ਜਾ ਰਿਹਾ ਹੈ। ਇਸ ਉਪਰੰਤ ਸਿੱਖਿਆ ਸਕੱਤਰ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀ ਆਵਾਜ਼ ਨੂੰ ਬੰਦ ਕਰਵਾਉਣ ਦੇ ਮੰਤਵ ਨਾਲ ਅਧਿਆਪਕ ਆਗੂਆਂ ਨੂੰ ਵਿਕਟੇਮਾਈਜ਼ ਕਰ ਕੇ ਦੂਰ-ਦੁਰੇਡੇ ਬਦਲੀਆਂ ਕਰਨ ਦੇ ਵਿਰੋਧ 'ਚ ਉਸ ਦਾ ਪਿੱਟ-ਸਿਆਪਾ ਕੀਤਾ ਗਿਆ।
ਪੜ੍ਹੋ 25 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖ਼ਬਰਾਂ
NEXT STORY