ਪੱਟੀ (ਸੌਰਭ/ ਸੋਢੀ) — ਪਿੰਡ ਜੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਜੰਡ ਵਿਖੇ ਬੱਚਿਆਂ ਲਈ ਪੜ੍ਹਾਈ ਕਰਨ ਹਿਤ ਸਕੂਲ ਵਿਖੇ ਨਵੇਂ ਕਮਰੇ ਬਣਾਉਣ ਲਈ ਹਲਕਾ ਵਿਧਾਇਕ ਖੇਮਕਰਨ ਸੁਖਪਾਲ ਸਿੰਘ ਭੁੱਲਰ ਨੇ ਰੀਬਨ ਕੱਟ ਕੇ ਸ਼ੁਰੂਆਤ ਕਰਵਾਈ। ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ ਅਤੇ ਸਰਹੱਦੀ ਏਰੀਏ ਹੋਣ ਕਰਕੇ ਇਸ ਇਲਾਕੇ ਅੰਦਰ ਸਿੱਖਿਆ ਸਹੂਲਤਾਂ ਦੀ ਵੱਡੀ ਘਾਟ ਰਹੀ ਹੈ ਅਤੇ ਹੁਣ ਸਰਕਾਰ ਵੱਲੋਂ ਦਿਹਾਤੀ ਖੇਤਰ ਦੇ ਸਰਕਾਰੀ ਸਕੂਲਾਂ ਵਿਚ ਖਸਤਾਹਾਲ ਬਿਲਡਿੰਗਾਂ ਦੀ ਰਿਪੇਅਰ ਚਾਲੂ ਕਰ ਦਿੱਤੀ ਹੈ। ਜਿਸ ਤਹਿਤ ਇਸ ਸਕੂਲ ਵਿਚ 7 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਨਵੇਂ ਕਮਰੇ ਬਣਾਏ ਜਾ ਰਹੇ ਅਤੇ ਇਨ੍ਹਾਂ ਕਮਰਿਆਂ ਲਈ ਵਧੀਆ ਫਰਨੀਚਰ, ਮੇਜ਼ ਅਤੇ ਕੁਰਸੀਆਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਜੰਡ ਦੇ ਵਿਕਾਸ ਲਈ 24 ਲੱਖ 62 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ, ਜਿਸ ਨਾਲ ਪਿੰਡ ਦੀ ਗਲੀਆਂ, ਆਂਗਨਵਾੜੀ ਸੈਂਟਰ, ਪੰਚਾਇਤ ਘਰ ਅਤੇ ਸ਼ਮਸ਼ਾਨ ਘਾਟ ਦੇ ਵਿਕਾਸ ਕਰਨ ਲਈ ਇਸਤੇਮਾਲ ਹੋਣਗੇ। ਪਿੰਡ ਜੰਡ ਵਿਖੇ ਪਹੁੰਚਣ 'ਤੇ ਵੀਰਮ ਜੰਡ, ਰਸ਼ਪਾਲ ਸਿੰਘ ਸਾਬਕਾ ਸਰਪੰਚ, ਬਖਸੀਸ਼ ਸਿੰਘ ਯੂ. ਕੇ, ਅਵਤਾਰ ਸਿੰਘ ਨੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਭਰਪੂਰ ਸਵਾਗਤ ਕੀਤਾ ਅਤੇ ਪਿੰਡ ਦੀਆਂ ਸੜਕਾਂ ਤੇ ਹੋਰਨਾਂ ਕੰਮਾਂ ਨੂੰ ਹੱਲ ਕਰਨ ਲਈ ਮੰਗ ਕੀਤੀ। ਵਿਧਾਇਕ ਭੁੱਲਰ ਨੇ ਕਿਹਾ ਕਿ ਜੰਡ ਪਿੰਡ ਦੀਆਂ ਜੋ ਮੰਗਾਂ ਹਨ, ਉਹ ਛੇਤੀ ਹੱਲ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਨਿਸ਼ਾਨ ਸਿੰਘ, ਵਿਜੇ ਕੁਮਾਰ, ਪ੍ਰੀਤੀ, ਇੰਦਰਬੀਰ ਸਿੰਘ, ਅਮ੍ਰਿਤਬੀਰ ਸਿੰਘ ਬਿੱਟੂ ਆਸਲ, ਥਾਣਾ ਮੁੱਖੀ ਸਦਰ ਪ੍ਰੀਤਇੰਦਰ ਸਿੰਘ, ਹਰਜੀਤ ਸਿੰਘ, ਬਲਕਾਰ ਸਿੰਘ ਪੀ. ਏ, ਗੁਰਸਾਹਿਬ ਸਿੰਘ ਪੀ. ਏ, ਸਤਪਾਲ ਸਿੰਘ, ਸਿੰਘ, ਬਿੱਟੂ ਸਿੰਘ, ਬੰਤਾ ਸਿੰਘ, ਬਲਦੇਵ ਸਿੰਘ ਘੈਂਟ, ਹਰਦੇਵ ਸਿੰਘ ਆਦਿ ਹੋਰ ਹਾਜ਼ਰ ਸਨ।
ਕੋਟਕਪੂਰਾ ਵਿਖੇ ਕਾਰ-ਬੱਸ ਦੀ ਜ਼ਬਰਦਸਤ ਟੱਕਰ, ਦੋ ਦੀ ਮੌਤ (ਤਸਵੀਰਾਂ)
NEXT STORY