ਲੁਧਿਆਣਾ (ਜ.ਬ.) : ਪਾਕਿਸਤਾਨ ’ਚ ਬੈਠੇ ਪੰਜਾਬ ’ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੇ ਦੋਸ਼ੀ ਖਤਰਨਾਕ ਅੱਤਵਾਦੀ ਰਿੰਦਾ ਸੰਧੂ ਦੀ ਮੌਤ ’ਤੇ ਇਕ ਵਾਰ ਫਿਰ ਸਵਾਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ। ਇਸ ਦਾ ਸਬੂਤ ਮੋਸਟ ਵਾਟੇਂਡ ਗੈਂਗਸਟਰਾਂ ਗੋਲਡੀ ਬਰਾੜ ਅਤੇ ਲੰਡਾ ਹਰੀਕੇ ਦੇ ਵਿਚਕਾਰ ਮੋਬਾਈਲ ’ਤੇ ਹੋਈ ਗੱਲ ਦੀ ਲੀਕ ਆਡੀਓ ਰਿਕਾਰਡਿੰਗ ਹੈ, ਜਿਸ ਵਿਚ ਆਪਣੇ ਵਿਰੋਧੀ ਬੰਬੀਹਾ ਗਰੁੱਪ ਦੇ ਲੱਕੀ ਪਟਿਆਲ ਅਤੇ ਲਾਲੀ ਨੂੰ ਕਾਨਫਰੈਂਸ ’ਤੇ ਲੈ ਕੇ ਨਾ ਸਿਰਫ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ, ਸਗੋਂ ਇਸ ਕਾਲ ’ਚ ਖੁਦ ਰਿੰਦਾ ਸੰਧੂ ਵੀ ਸ਼ਾਮਲ ਹੈ। ਇਸ ਆਡੀਓ ਦੇ ਲੀਕ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ’ਚ ਵੀ ਭੱਜਦੌੜ ਮਚ ਗਈ ਹੈ।
ਇਹ ਵੀ ਪੜ੍ਹੋ : ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਚੜ੍ਹਿਆ ਪੁਲਸ ਅੜਿੱਕੇ
ਦੱਸ ਦੇਈਏ ਕਿ ਪਿਛਲੇ ਸਾਲ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਦੇ ਲਈ ਕੰਮ ਕਰਨ ਵਾਲੇ ਅੱਤਵਾਦੀ ਰਿੰਦਾ ਸੰਧੂ ਦੀ ਪਾਕਿਸਤਾਨ ਦੇ ਇਕ ਹਸਪਤਾਲ ’ਚ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖ਼ਬਰ ਆਈ ਸੀ, ਜਿਸ ਤੋਂ ਬਾਅਦ ਵਿਰੋਧੀ ਗੈਂਗ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਰਿੰਦਾ ਦਾ ਕਤਲ ਕਰਵਾਇਆ ਹੈ। ਰਿੰਦਾ ਮਰ ਚੁੱਕਾ ਹੈ ਜਾਂ ਜਿਊਂਦਾ ਹੈ, ਇਸ ਨੂੰ ਲੈ ਕੇ ਲਗਾਤਾਰ ਦੁਵਿਧਾ ਬਣੀ ਹੋਈ ਸੀ। ਜਿੱਥੇ ਇਕ ਪਾਸੇ ਬੰਬੀਹਾ ਗੈਂਗ ਦਾ ਦਾਅਵਾ ਸੀ ਕਿ ਰਿੰਦਾ ਨੂੰ ਪਾਕਿਸਤਾਨ ’ਚ ਕਤਲ ਕਰਵਾ ਦਿੱਤਾ ਹੈ, ਦੂਜੇ ਪਾਸੇ ਰਿੰਦਾ ਦੇ ਕਰੀਬੀਆਂ ਲੰਡਾ ਹਰੀਕੇ ਅਤੇ ਹੋਰ ਗੈਂਗਸਟਰਾਂ ਵੱਲੋਂ ਲਗਾਤਾਰ ਇਸ ਗੱਲ ਦਾ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਜਿਊਂਦਾ ਹੈ ਅਤੇ ਉਸ ਨੂੰ ਕੁਝ ਨਹੀਂ ਹੋਇਆ ਹੈ।
ਪੰਜਾਬ ’ਚ ਕਈ ਕਤਲ ਅਤੇ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿਵਾਉਣ ਵਾਲੇ ਰਿੰਦਾ ਦੀ ਮੌਤ ਦੀ ਖ਼ਬਰ ਨਾਲ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਵੀ ਰਾਹਤ ਦਾ ਸਾਹ ਲਿਆ ਸੀ ਪਰ ਹੁਣ ਸੋਸ਼ਲ ਮੀਡੀਆ ’ਤੇ ਇਕ ਆਡੀਓ ਕਾਲ ਕਾਫੀ ਵਾਇਰਲ ਹੋ ਰਹੀ ਹੈ, ਜਿਸ ’ਚ ਲੰਡਾ ਹਰੀਕੇ ਅਤੇ ਗੋਲਡੀ ਬਰਾੜ ਬੰਬੀਹਾ ਗੈਂਗ ਦੇ ਲਾਲੀ ਨਾਮਕ ਸਾਥੀ ਦਾ ਮਜ਼ਾਕ ਉਡਾ ਰਹੇ ਹਨ ਅਤੇ ਲੱਕੀ ਪਟਿਆਲ ਨੂੰ ਕਾਨਫਰੰਸ ’ਚ ਲੈ ਕੇ ਕਿਹਾ ਕਿ ਉਹ ਪੋਸਟਾਂ ਪਾ ਕੇ ਝੂਠੀ ਤਾਰੀਫ ਲੁੱਟ ਰਹੇ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ਉਨ੍ਹਾਂ ਨੇ ਰਿੰਦਾ ਸੰਧੂ ਦਾ ਪਾਕਿਸਤਾਨ ’ਚ ਕਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮੰਤਰੀ ਅਮਨ ਅਰੋੜਾ ਦੀ ਅਧਿਕਾਰੀਆਂ ਤੇ ਠੇਕੇਦਾਰ ਨੂੰ ਦੋ ਟੁੱਕ, 'ਭ੍ਰਿਸ਼ਟਾਚਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ'
ਹਾਲਾਂਕਿ, ਇਕ ਵਾਰ ਰਿਕਾਰਡਿੰਗ ’ਚ ਲੱਕੀ ਵੀ ਲਾਈਨ ’ਤੇ ਆ ਜਾਂਦਾ ਹੈ ਪਰ ਗੋਲਡੀ ਬਰਾੜ ਅਤੇ ਲੰਡਾ ਹਰੀਕੇ ਵੱਲੋਂ ਰਿੰਦਾ ਦਾ ਕਤਲ ਕਰਵਾਉਣ ਦੇ ਦਾਅਵਿਆਂ ’ਤੇ ਸਵਾਲ ਉਠਾਉਂਦੇ ਹੋਏ ਫੋਨ ਬੰਦ ਕਰ ਦਿੱਤਾ ਜਾਂਦਾ ਹੈ। ਇਸ ’ਤੇ ਲਾਲੀ ਕਹਿੰਦਾ ਹੈ ਕਿ ਜੇਕਰ ਰਿੰਦਾ ਜਿਊਂਦਾ ਹੈ ਤਾਂ ਉਸ ਨੂੰ ਬੋਲੋ ਕਿ ਕਾਨਫਰੰਸ ’ਤੇ ਇਸ ਦੀ ਪੁਸ਼ਟੀ ਕਰੇ। ਇਸ ਦੌਰਾਨ ਖੁਦ ਨੂੰ ਰਿੰਦਾ ਸੰਧੂ ਕਹਿਣ ਵਾਲਾ ਸਖ਼ਸ਼ ਵੀ ਲਾਈਨ ’ਤੇ ਆ ਜਾਂਦਾ ਹੈ ਅਤੇ ਲਾਲੀ ਨੂੰ ਕਹਿੰਦਾ ਹੈ ਕਿ ਲੱਕੀ ਪਟਿਆਲ ਨੂੰ ਲਾਈਨ ’ਤੇ ਲੈ ਲਵੋ, ਘਟੀਆ ਸ਼ੋਹਰਤ ਹਾਸਲ ਕਰਨ ਲਈ ਝੂਠੇ ਦਾਅਵੇ ਕਰ ਰਹੇ ਹਨ।
ਇਸ ਰਿਕਾਰਡਿੰਗ ’ਚ ਬਕਾਇਦਾ ਸਿੱਧੂ ਮੂਸੇਵਾਲਾ ਦੇ ਕਤਲ ਦੀ ਚਰਚਾ ਹੁੰਦੀ ਹੈ, ਜਿਸ ਵਿਚ ਲਾਲੀ, ਗੋਲਡੀ ਬਰਾੜ ਨੂੰ ਕਹਿੰਦਾ ਹੈ ਕਿ ਉਸ ਨੇ ਮੂਸੇਵਾਲੇ ਦਾ ਕਤਲ ਕਰ ਕੇ ਗਲਤ ਕੀਤਾ ਹੈ ਅਤੇ ਉਹ ਉਸ ਨੂੰ ਵੀ ਜਲਦ ਉਸ ਦੇ ਭਰਾ ਕੋਲ ਭੇਜ ਦੇਣਗੇ, ਜਿਸ ਦਾ ਜਵਾਬ ਦਿੰਦੇ ਗੋਲਡੀ ਬਰਾੜ ਉਸ ਦਾ ਮਜ਼ਾਕ ਉਡਾਉਂਦਾ ਕਹਿੰਦਾ ਹੈ ਕਿ ਉਹ ਤਾਂ ਖੁਦ ਆਪਣੇ ਭਰਾ ਕੋਲ ਜਾਣਾ ਚਾਹੁੰਦਾ ਹੈ। ਇਸ ’ਤੇ ਪੂਰੀ ਰਿਕਾਰਡਿੰਗ ਦੌਰਾਨ ਅੰਤ ਵਿਚ ਰਿੰਦਾ ਸੰਧੂ ਨੇ ਖੁਦ ਗੱਲਬਾਤ ’ਚ ਸ਼ਾਮਲ ਹੋਣ ਤੋਂ ਬਾਅਦ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਵਾਕਈ ਉਹ ਰਿੰਦਾ ਸੰਧੂ ਹੀ ਸੀ ਜਾਂ ਕੋਈ ਹੋਰ ਕਿਉਂਕਿ ਲੰਡਾ, ਲਾਲੀ ਨੂੰ ਇਹ ਵੀ ਕਹਿੰਦਾ ਹੈ ਕਿ ਏਜੰਸੀਆਂ ਦੇ ਪਿੱਛੇ ਲੱਗ ਕੇ ਉਹ ਰਿੰਦਾ ਦੀ ਮੌਤ ਦੀਆਂ ਝੂਠੀਆਂ ਖ਼ਬਰਾਂ ਫੈਲਾ ਰਹੇ ਹਨ ਅਤੇ ਜੇਕਰ ਉਹ ਮਰ ਚੁੱਕਾ ਹੈ ਤਾਂ ਕੀ ਉਹ ਉਸ ਦਾ ਭੂਤ ਬੋਲ ਰਿਹਾ ਹੈ।
ਇੰਨਾ ਹੀ ਨਹੀਂ ਖੁਦ ਰਿੰਦਾ ਵੱਲੋਂ ਲਾਲੀ ਨੂੰ ਲੱਕੀ ਪਟਿਆਲ ਨੂੰ ਲਾਈਨ ’ਤੇ ਲੈਣ ਲਈ ਕਹਿਣਾ ਅਤੇ ਇਸ ਗੱਲ ਦਾ ਦਾਅਵਾ ਕਰਨ ਦੀ ਲੱਕੀ ਕਿਹੜਾ ਉਸ ਨੂੰ ਨਹੀਂ ਜਾਣਦਾ, ਉਸ ਦੀ ਮੌਤ ਦੀ ਖ਼ਬਰ ’ਤੇ ਪ੍ਰਸ਼ਨ ਚਿੰਨ੍ਹ ਪੈਦਾ ਕਰਦਾ ਹੈ। ਇਸ ਕਾਲ ਦੇ ਲੀਕ ਹੋਣ ਤੋਂ ਬਾਅਦ ਏਜੰਸੀਆਂ ਸਰਗਰਮ ਹੋ ਗਈਆਂ ਹਨ ਅਤੇ ਇਸ ਦੀ ਸੱਚਾਈ ਜਾਂਚਣ ’ਚ ਜੁਟ ਗਈਆਂ ਹਨ।
ਮੰਤਰੀ ਅਮਨ ਅਰੋੜਾ ਦੀ ਅਧਿਕਾਰੀਆਂ ਤੇ ਠੇਕੇਦਾਰ ਨੂੰ ਦੋ ਟੁੱਕ, 'ਭ੍ਰਿਸ਼ਟਾਚਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ'
NEXT STORY